ਟਰੰਪ ਦੇ ਚੋਣ ਪ੍ਰਚਾਰ ਦੇ ਮੁਖੀ ਰਹੇ ਮੈਨਫੋਰਟ ਨੂੰ 47 ਮਹੀਨੇ ਦੀ ਸਜ਼ਾ

03/08/2019 2:02:03 PM

ਅਲੈਕਜ਼ੈਂਡਰੀਆ (ਅਮਰੀਕਾ), (ਏ.ਐਫ.ਪੀ.)- ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਡੋਨਾਲਡ ਟਰੰਪ ਦੀ ਮੁਹਿੰਮ ਦੇ ਮੁਖੀ ਰਹੇ ਪਾਲ ਮੈਨਫੋਰਟ ਨੂੰ ਵੀਰਵਾਰ ਨੂੰ ਟੈਕਸ ਅਪਰਾਧੀਆਂ ਅਤੇ ਬੈਂਕ ਧੋਖਾਧੜੀ ਮਾਮਲੇ ਵਿਚ 47 ਮਹੀਨੇ ਦੀ ਕੈਦ। ਇਹ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਦਖਲ਼ ਮਾਮਲੇ ਵਿਚ ਵਿਸ਼ੇਸ਼ ਵਕੀਲ ਰਾਬਰਟ ਮੁਲਰ ਦੀ ਜਾਂਚ ਵਿਚ ਰਾਸ਼ਟਰਪਤੀ ਦੇ ਇਕ ਸਹਿਯੋਗੀ ਨੂੰ ਦਿੱਤੀ ਗਈ ਸਭ ਤੋਂ ਸਖ਼ਤ ਸਜ਼ਾ ਹੈ ਪਰ ਲੋਕਾਂ ਨੂੰ ਉਮੀਦ ਸੀ ਕਿ 69 ਸਾਲਾ ਰਾਜਨੀਤਕ ਸਲਾਹਕਾਰ ਨੂੰ ਕਾਫੀ ਜ਼ਿਆਦਾ ਸਜ਼ਾ ਸੁਣਾਈ ਜਾਵੇਗੀ।

ਸਖ਼ਤ ਸਜ਼ਾ ਲਈ ਮੁਲਰ ਦੇ ਸੱਦੇ 'ਤੇ ਫਟਕਾਰ ਲਗਾਉਂਦੇ ਹੋਏ ਜੱਜ ਨੇ 19 ਤੋਂ 24 ਸਾਲ ਦੀ ਜੇਲ ਦੀ ਸਜ਼ਾ ਲਈ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਨੂੰ ਹੱਦ ਤੋਂ ਜ਼ਿਆਦਾ ਦੱਸਿਆ। ਪਰ ਮੈਨਫੋਰਟ 'ਤੇ ਅਗਲੇ ਹਫਤੇ ਤੱਕ ਇਕ ਮਾਮਲੇ ਵਿਚ ਸੁਣਵਾਈ ਕੀਤੀ ਜਾਵੇਗੀ, ਜਿਸ ਵਿਚ ਉਨ੍ਹਾਂ ਨੂੰ ਜ਼ਿਆਦਾਤਰ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਮਾਮਲੇ ਵਿਚ ਜੱਜ ਦੀ ਇਸਤਗਾਸਾ ਧਿਰ ਪ੍ਰਤੀ ਹਮਦਰਦੀ ਵੀ ਸਪੱਸ਼ਟ ਹੈ।

Sunny Mehra

This news is Content Editor Sunny Mehra