ਇਹ ਬਕਰਾ ਸੀ ਸੋਸ਼ਲ ਮੀਡੀਆ ਸਟਾਰ, ਇੰਟਰਨੈੱਟ ''ਤੇ ਸਨ 17 ਲੱਖ ਫਾਲੋਅਰਜ਼

11/19/2017 10:44:10 AM

ਸਿਡਨੀ (ਬਿਊਰੋ)— ਮੌਤ ਮਨੁੱਖੀ ਜ਼ਿੰਦਗੀ ਦਾ ਅਜਿਹਾ ਸੱਚ ਹੈ, ਜਿਸ ਤੋਂ ਉਹ ਮੂੰਹ ਨਹੀਂ ਮੋੜ ਸਕਦਾ। ਕਿਸੇ ਵੀ ਇਨਸਾਨ ਦੀ ਮੌਤ ਹੋਣ 'ਤੇ ਉਸ ਦੀ ਸੰਬੰਧੀਆਂ ਦਾ ਦੁੱਖੀ ਹੋਣਾ ਲਾਜ਼ਮੀ ਹੈ ਪਰ ਜੇ ਕਿਸੇ ਬਕਰੇ ਦੀ ਮੌਤ ਹੋ ਜਾਣ 'ਤੇ ਦੁਨੀਆ ਭਰ ਦੇ ਲੱਖਾਂ ਲੋਕ ਰੋਣ ਤਾਂ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਆਸਟ੍ਰੇਲੀਆ ਵਿਚ ਰਹਿਣ ਵਾਲੇ ਗੈਰੀ ਨਾਂ ਦੇ ਬਕਰੇ ਦੀ ਮੌਤ ਤੋਂ ਬਾਅਦ ਇੰਟਰਨੈੱਟ 'ਤੇ ਕਰੀਬ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਸੋਗ ਸੰਦੇਸ਼ ਲਿਖੇ ਹਨ। ਗੈਰੀ ਕੋਈ ਆਮ ਬਕਰਾ ਨਹੀਂ ਸੀ ਬਲਕਿ ਸੋਸ਼ਲ ਮੀਡੀਆ ਸਟਾਰ ਸੀ।
ਇਸ ਕਾਰਨ ਹੋਈ ਸੀ ਮੌਤ
ਗੈਰੀ ਦੀ ਮੌਤ 6 ਸਾਲ ਦੀ ਉਮਰ ਵਿਚ ਟਿਊਮਰ ਕਾਰਨ ਹੋਈ, ਜਿਸ ਦਾ ਇਲਾਜ ਲੰਬੇਂ ਸਮੇਂ ਤੋਂ ਚੱਲ ਰਿਹਾ ਸੀ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਉਹ ਆਪਣੇ ਪਿੱਛੇ ਆਪਣੀ ਪ੍ਰੇਮਿਕਾ ਅਤੇ ਦੋ ਬੱਚੇ ਛੱਡ ਗਿਆ ਹੈ। ਗੈਰੀ ਦੇ ਮਾਲਕ ਜੇਮਜ਼ ਡੈਜ਼ਰਨੌਲਡਸ ਨੇ ਗੈਰੀ ਦੇ 17 ਲੱਖ ਫਾਲੋਅਰਜ਼ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। 
ਇਸ ਕਾਰਨ ਆਇਆ ਸੀ ਚਰਚਾ ਵਿਚ
ਗੈਰੀ ਨਾਂ ਦੇ ਇਹ ਬਕਰਾ ਸਾਲ 2013 ਵਿਚ ਉਦੋਂ ਚਰਚਾ ਵਿਚ ਆਇਆ ਸੀ, ਜਦੋਂ ਉਸ ਦੇ ਉੱਪਰ ਸਾਢੇ 28 ਹਜ਼ਾਰ ਰੁਪਏ ਦਾ ਜੁਰਮਾਨਾ ਲੱਗਾ ਸੀ ਕਿਉਂਕਿ ਉਸ ਨੇ ਸਿਡਨੀ ਮਿਊਜ਼ੀਅਮ ਦੇ ਬਾਹਰ ਲੱਗੇ ਫੁੱਲ ਖਾ ਲਏ ਸਨ। ਇਸ ਕੇਸ ਨੂੰ ਜਿੱਤਣ ਮਗਰੋਂ ਗੈਰੀ ਨੇ ਇਕ ਟ੍ਰੈਵਲਿੰਗ ਕਾਮੇਡੀ ਐਕਟ ਵਿਚ ਕੰਮ ਕਰ ਕੇ ਸੁਰਖੀਆਂ ਬਟੋਰੀਆਂ ਸਨ। ਗੈਰੀ ਦੇ ਕੁਝ ਫੈਨਜ਼ ਨੇ ਤਾਂ ਆਪਣੇ ਸਰੀਰ 'ਤੇ ਉਸ ਦੇ ਟੈਟੂ ਬਣਵਾਏ ਹੋਏ ਹਨ।

 

ਗੈਰੀ ਦੀ ਮੌਤ ਦੀ ਗੱਲ ਜਿਵੇਂ ਹੀ ਇੰਟਰਨੈੱਟ 'ਤੇ ਆਈ ਕਰੀਬ 30 ਹਜ਼ਾਰ ਲੋਕਾਂ ਨੇ ਇਸ 'ਤੇ ਕੁਮੈਂਟ ਕਰ ਕੇ ਸੋਗ ਪ੍ਰਗਟ ਕੀਤਾ। ਗੈਰੀ ਦੇ ਕਰੀਬ 17 ਲੱਖ ਫਾਲੋਅਰਜ਼ ਉਸ ਦੀ ਮੌਤ ਨਾਲ ਦੁੱਖੀ ਹਨ।