ਮਾਨਚੈਸਟਰ ''ਚ ਭਾਰੀ ਮਾਤਰਾ ''ਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ

11/10/2020 5:23:42 PM

ਗਲਾਸਗੋ/ਮਾਨਚੈਸਟਰ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਕੋਵਿਡ-19 ਮਹਾਮਾਰੀ ਦੌਰਾਨ ਲਗਭਗ 20 ਲੱਖ ਜਾਅਲੀ ਸਿਗਰਟਾਂ ਅਤੇ 100 ਕਿੱਲੋ ਤੋਂ ਵੱਧ ਗੈਰ ਕਾਨੂੰਨੀ ਹੈਂਡ ਰੋਲਿੰਗ ਤੰਬਾਕੂ ਨੂੰ ਗ੍ਰੇਟਰ ਮਾਨਚੇਸਟਰ ਵਿਚ ਜ਼ਬਤ ਕੀਤਾ ਗਿਆ ਹੈ। ਗੈਰ ਕਾਨੂੰਨੀ ਤੰਬਾਕੂ ਉਦਯੋਗ ਨੂੰ ਵਧਾਉਣ ਵਾਲਾ ਗਰੋਹ ਤਾਲਾਬੰਦੀ ਦੌਰਾਨ ਵੀ ਆਪਣਾ ਕੰਮ ਕਰ ਰਿਹਾ ਸੀ। ਅਧਿਕਾਰੀਆਂ ਮੁਤਾਬਕ, ਸਥਾਨਕ ਤੌਰ 'ਤੇ ਡਿਊਟੀ ਫਰੀ ਵਜੋਂ ਵੇਚੇ ਗਏ ਸਾਰੇ ਤੰਬਾਕੂ ਪਦਾਰਥ ਗੈਰ-ਕਾਨੂੰਨੀ ਹੋਣਗੇ। ਇਸ ਸੰਬੰਧ ਵਿੱਚ ਪੁਲਸ ਅਤੇ ਸਥਾਨਕ ਅਧਿਕਾਰੀ ਗ੍ਰੇਟਰ ਮਾਨਚੈਸਟਰ ਵਿਚ ਗੈਰ ਕਾਨੂੰਨੀ ਤੰਬਾਕੂ ਮਾਰਕੀਟ ਦਾ ਪਰਦਾਫਾਸ਼ ਕਰਨ ਲਈ ਜੱਦੋ ਜਹਿਦ ਕਰ ਰਹੇ ਹਨ। ਉਹ ਲੋਕਾਂ ਦੁਆਰਾ ਮੁਹੱਈਆ ਕੀਤੀ ਗਈ ਖੁਫੀਆ ਜਾਣਕਾਰੀ 'ਤੇ ਵੀ ਕੰਮ ਕਰ ਰਹੇ ਹਨ। 

ਇਸ ਸਾਲ ਮਾਰਚ ਅਤੇ ਅਕਤੂਬਰ ਦੇ ਵਿਚਕਾਰ ਟਰੇਡਿੰਗ ਸਟੈਂਡਰਜ਼ ਨੂੰ ਲਗਭੱਗ 207 ਜਾਅਲੀ ਤੰਬਾਕੂ ਵੇਚਣ ਦੀਆਂ ਰਿਪੋਰਟਾਂ ਮਿਲੀਆਂ ਹਨ। ਗੈਰਕਾਨੂੰਨੀ ਤੰਬਾਕੂ ਪਦਾਰਥ ਵੇਚਣ ਦੇ ਮਾਮਲੇ ਵਿੱਚ ਕਈ ਫੁਟੇਜ ਵੀ ਸਾਹਮਣੇ ਆਈਆਂ ਹਨ ਜਿਹਨਾਂ ਵਿੱਚੋਂ ਇਕ ਵਿੱਚ ਦੁਕਾਨ 'ਤੇ ਨਾਜਾਇਜ਼ ਤੰਬਾਕੂ ਨੂੰ' ਕਾਊਟਰ ਦੇ ਹੇਠਾਂ ਵੇਚਿਆ ਜਾ ਰਿਹਾ ਸੀ। ਅਧਿਕਾਰੀਆਂ ਦੀ ਸਖਤੀ ਨਾਲ ਇਸ ਅਪਰਾਧ ਵਿੱਚ ਪਹਿਲੇ ਸਮਿਆਂ ਨਾਲੋਂ ਕੁੱਝ ਗਿਰਾਵਟ ਵੀ ਆਈ ਹੈ। ਤਾਜ਼ਾ ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਖਪਤ ਹੋਈਆਂ ਨਾਜਾਇਜ਼ ਸਿਗਰਟਾਂ ਦੀ ਅਨੁਮਾਨਿਤ ਮਾਤਰਾ 2010 ਵਿਚ 5 ਬਿਲੀਅਨ ਤੋਂ ਘੱਟ ਕੇ 2019 ਵਿੱਚ 2.5 ਬਿਲੀਅਨ ਰਹਿ ਗਈ ਹੈ।

Vandana

This news is Content Editor Vandana