ਸ਼ਖ਼ਸ ਨੇ 2,749 ਪੌਂਡ ਵਜ਼ਨੀ ''ਕੱਦੂ'' ਨਾਲ ਜਿੱਤਿਆ ਮੁਕਾਬਲਾ, ਬਣਿਆ ਵਿਸ਼ਵ ਰਿਕਾਰਡ

10/10/2023 11:54:44 AM

ਹਾਫ ਮੂਨ ਬੇ, ਕੈਲੀਫੋਰਨੀਆ (ਏਪੀ)- ਅਮਰੀਕਾ ਵਿਖੇ ਮਿਨੇਸੋਟਾ ਦੇ ਬਾਗਬਾਨੀ ਕਰਨ ਵਾਲੇ ਸ਼ਖ਼ਸ ਨੇ ਸਭ ਤੋਂ ਭਾਰੀ ਕੱਦੂ ਉਗਾਉਣ ਦਾ ਵਿਸ਼ਵ ਰਿਕਾਰਡ ਬਣਾਇਆ। ਸੋਮਵਾਰ ਨੂੰ ਕੈਲੀਫੋਰਨੀਆ ਵਿੱਚ ਸ਼ਖ਼ਸ ਨੇ 2,749 ਪੌਂਡ (1,247 ਕਿਲੋਗ੍ਰਾਮ) ਭਾਰੇ ਇੱਕ ਵਿਸ਼ਾਲ ਜੈਕ-ਓ-ਲੈਂਟਰਨ ਕੱਦੂ ਨੂੰ ਉਗਾਉਣ ਤੋਂ ਬਾਅਦ ਸਭ ਤੋਂ ਭਾਰੇ ਕੱਦੂ ਦਾ ਵਿਸ਼ਵ ਰਿਕਾਰਡ ਬਣਾਇਆ। ਮਿਨੇਸੋਟਾ ਵਿਖੇ ਅਨੋਕਾ ਦੇ ਟ੍ਰੈਵਿਸ ਗਿਏਂਗਰ ਨੇ ਕੈਲੀਫੋਰਨੀਆ ਦੇ ਹਾਫ ਮੂਨ ਬੇ ਵਿਚ 50ਵੀਂ ਵਿਸ਼ਵ ਚੈਂਪੀਅਨਸ਼ਿਪ ਪੰਪਕਿਨ ਵੇਟ-ਆਫ ਇੱਕ ਵਿਸ਼ਾਲ ਸੰਤਰੀ ਕੱਦੂ ਨਾਲ ਜਿੱਤੀ, ਜੋ ਘੱਟੋ-ਘੱਟ 687 ਪਾਈਆਂ ਪੈਦਾ ਕਰ ਸਕਦਾ ਹੈ।

43 ਸਾਲ ਦੇ ਟ੍ਰੈਵਿਸ, ਜੋ ਲਗਭਗ 30 ਸਾਲਾਂ ਤੋਂ ਕੱਦੂ ਉਗਾ ਰਿਹਾ ਹੈ, ਨੇੇ ਕਿਹਾ ਕਿ ਉਸ ਨੂੰ ਜਿੱਤਣ ਦੀ ਉਮੀਦ ਨਹੀਂ ਸੀ। ਇਹ ਕਾਫ਼ੀ ਸੁਖਦ ਪਲ ਸੀ। ਕੱਦੂ ਚੈਂਪੀਅਨ ਨੇ ਸਭ ਤੋਂ ਵੱਡਾ ਕੱਦੂ ਉਗਾਉਣ ਅਤੇ ਵਿਸ਼ਵ ਰਿਕਾਰਡ ਬਣਾਉਣ ਲਈ 30,000 ਡਾਲਰ ਦਾ ਇਨਾਮ ਜਿੱਤਿਆ। ਉਸ ਨੇ ਪਿਛਲੇ ਸਾਲ ਇੱਕ ਵਿਸ਼ਾਲ ਕੱਦੂ ਉਗਾਉਣ ਲਈ ਇੱਕ ਨਵਾਂ ਯੂ.ਐੱਸ ਰਿਕਾਰਡ ਕਾਇਮ ਕੀਤਾ ਸੀ। ਗਿਨੀਜ਼ ਵਰਲਡ ਰਿਕਾਰਡਸ ਅਨੁਸਾਰ ਸਭ ਤੋਂ ਭਾਰੀ ਕੱਦੂ ਦਾ ਪਿਛਲਾ ਵਿਸ਼ਵ ਰਿਕਾਰਡ ਇਟਲੀ ਦੇ ਇੱਕ ਉਤਪਾਦਕ ਦੁਆਰਾ ਬਣਾਇਆ ਗਿਆ ਸੀ, ਜਿਸਨੇ 2021 ਵਿੱਚ 2,702-ਪਾਊਂਡ (1,226-ਕਿਲੋਗ੍ਰਾਮ) ਸਕੁਐਸ਼ ਦਾ ਉਤਪਾਦਨ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਦੁਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਸਵਾਮੀਨਾਰਾਇਣ ਅਕਸ਼ਰਧਾਮ ਦਾ ਹੋਇਆ 'ਉਦਘਾਟਨ (ਤਸਵੀਰਾਂ)

ਟ੍ਰੈਵਿਸ ਆਪਣੇ ਘਰ ਦੇ ਪਿੱਛੇ ਖੇਤ ਵਿੱਚ ਕੱਦੂ ਉਗਾਉਂਦਾ ਹੈ। ਉਸਨੇ ਕਿਹਾ ਕਿ ਇਸ ਸਾਲ ਉਸਨੇ ਆਪਣੇ ਪੌਦਿਆਂ ਦੀ ਵਾਧੂ ਦੇਖਭਾਲ ਕਰਨ, ਉਹਨਾਂ ਨੂੰ ਦਿਨ ਵਿੱਚ 12 ਵਾਰ ਪਾਣੀ ਦੇਣ ਅਤੇ ਉਹਨਾਂ ਨੂੰ ਆਮ ਨਾਲੋਂ ਥੋੜਾ ਵੱਧ ਖਾਦ ਪਾਉਣ ਦਾ ਫ਼ੈਸਲਾ ਕੀਤਾ ਸੀ। ਅਨੋਕਾ ਟੈਕਨੀਕਲ ਕਾਲਜ ਵਿੱਚ ਲੈਂਡਸਕੇਪ ਅਤੇ ਬਾਗਬਾਨੀ ਅਧਿਆਪਕ ਟ੍ਰੈਵਿਸ ਛੋਟੀ ਉਮਰ ਤੋਂ ਹੀ ਕੱਦੂ ਉਗਾ ਰਿਹਾ ਹੈ। ਉਸ ਨੂੰ ਇਹ ਪ੍ਰੇਰਣਾ ਆਪਣੇ ਪਿਤਾ ਤੋਂ ਮਿਲੀ। ਉਸਨੇ ਪਹਿਲੀ ਵਾਰ 2020 ਵਿੱਚ ਹਾਫ ਮੂਨ ਬੇ ਦੇ ਸਲਾਨਾ ਵਜ਼ਨ-ਆਫ ਵਿੱਚ ਹਿੱਸਾ ਲਿਆ ਅਤੇ ਸ਼ਹਿਰ ਦੇ ਪਿਛਲੇ ਚਾਰ ਵਿਸ਼ਾਲ ਕੱਦੂ ਮੁਕਾਬਲਿਆਂ ਵਿੱਚੋਂ ਤਿੰਨ ਜਿੱਤੇ ਹਨ। ਉਸਨੇ ਕਿਹਾ,“ਮੈਂ ਕੰਮ ਇਸ ਲਈ ਕੀਤਾ ਤਾਂ ਜੋ ਮੈਂ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆ ਸਕਾਂ”। ਅਗਲੇ ਹਫ਼ਤੇ ਦੇ ਅੰਤ ਤੱਕ ਤਿੰਨ ਰਨਰ-ਅਪਾਂ ਦੇ ਨਾਲ ਹਾਫ ਮੂਨ ਬੇ ਵਿੱਚ ਵਿਸ਼ਾਲ ਕੱਦੂ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿੱਥੇ ਸ਼ਹਿਰ ਦੇ ਆਰਟ ਐਂਡ ਪੰਪਕਿਨ ਫੈਸਟੀਵਲ ਵਿੱਚ ਆਉਣ ਵਾਲੇ ਸੈਲਾਨੀ ਟ੍ਰੈਵਿਸ ਅਤੇ ਵਿਸ਼ਾਲ ਕੱਦੂ ਨਾਲ ਫੋਟੋਆਂ ਖਿੱਚ ਸਕਣਗੇ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।                                                                                                                                                               

Vandana

This news is Content Editor Vandana