50 ਸਾਲ ਤੋਂ ਰੋਜ਼ 'ਬਰਗਰ' ਖਾ ਰਿਹਾ ਇਹ ਸ਼ਖ਼ਸ, ਬਣਾਇਆ ਵਰਲਡ ਰਿਕਾਰਡ

05/22/2022 6:10:42 PM

ਵਾਸ਼ਿੰਗਟਨ (ਬਿਊਰੋ): ਇਨਸਾਨ ਆਪਣੇ ਮਨਪਸੰਦ ਖਾਣੇ ਨੂੰ ਬੜੇ ਸ਼ੌਂਕ ਨਾਲ ਖਾਂਦਾ ਹੈ। ਜੇਕਰ ਇਨਸਾਨ ਨੂੰ ਉਸ ਦਾ ਪਸੰਦੀਦਾ ਖਾਣਾ ਲਗਾਤਾਰ ਦਿੱਤਾ ਜਾਵੇ ਤਾਂ ਸ਼ਾਇਦ ਉਹ ਬੋਰ ਹੋ ਸਕਦਾ ਹੈ ਪਰ ਅਮਰੀਕਾ ਵਿਚ ਇਕ ਵਿਅਕਤੀ ਨੂੰ ਮੈਕਡੋਨਾਲਡ ਬਿਗ ਮੈਕ ਨਾਲ ਇੰਨਾ ਪਿਆਰ ਹੈ ਕਿ ਉਹ ਪਿਛਲੇ 50 ਸਾਲ ਤੋਂ ਲੱਗਭਗ ਹਰ ਰੋਜ਼ ਇਕ ਬਿਗ ਮੈਕ ਖਾ ਰਿਹਾ ਹੈ। ਬਿਗ ਮੈਕ ਨਾਲ ਪਿਆਰ ਕਾਰਨ ਉਸ ਨੇ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਕਰਾ ਲਿਆ ਹੈ। ਉਸ ਨੇ ਆਪਣੇ ਇਸ ਰਿਕਾਰਡ ਦਾ ਜਸ਼ਨ ਵੀ ਆਪਣੇ ਇਲਾਕੇ ਵਿਚ ਮੌਜੂਦ ਮੈਕਡੋਨਾਲਡ ਵਿਚ ਬਿਗ ਮੈਕ ਖਾ ਕੇ ਮਨਾਇਆ। 

68 ਸਾਲਾ ਡੋਨਾਲਡ ਗੋਰਸਕੇ ਅਮਰੀਕਾ ਦੇ ਵਿਸਕਾਨਸਿਨ ਸੂਬੇ ਵਿਚ ਰਹਿੰਦੇ ਹਨ। ਗੋਰਸਕੇ ਇਕ ਜੇਲ੍ਹ ਵਿਚ ਗਾਰਡ ਸਨ ਹਾਲਾਂਕਿ ਹੁਣ ਉਹ ਰਿਟਾਇਰ ਹੋ ਚੁੱਕੇ ਹਨ। ਉਹਨਾਂ ਨੂੰ ਬਿਗ ਮੈਕ ਇੰਨਾ ਪਸੰਦ ਹੈ ਕਿ ਉਹ ਇਕ ਦਿਨ ਵਿਚ ਦੋ ਬਿਗ ਮੈਕ ਵੀ ਖਾ ਲੈਂਦੇ ਹਨ। ਪਿਛਲੇ ਸਾਲ ਅਗਸਤ ਵਿਚ ਗੋਰਸਕੇ ਨੇ ਆਪਣੇ ਪੂਰੇ ਜੀਵਨ ਵਿਚ ਸਭ ਤੋਂ ਜ਼ਿਆਦਾ ਬਿਗ ਮੈਕ ਦਾ ਆਪਣਾ ਖੁਦ ਦਾ ਰਿਕਾਰਡ ਅਪਡੇਟ ਕੀਤਾ। ਉਹਨਾਂ ਨੇ 17 ਮਈ ਨੂੰ 1972 ਤੋਂ ਬਿਗ ਮੈਕ ਬਰਗਰ ਖਾਣਾ ਸ਼ੁਰੂ ਕੀਤਾ ਸੀ, ਜਿਸ ਮਗਰੋਂ ਉਹ ਲਗਾਤਾਰ 50 ਸਾਲ ਤੋਂ ਰੋਜ਼ਾਨਾ ਇਕ ਬਿਗ ਮੈਕ ਬਰਗਰ ਖਾ ਰਿਹਾ ਹੈ। 7 ਮਈ 2022 ਨੂੰ ਉਹਨਾਂ ਨੇ ਆਪਣੇ ਬਿਗ ਮੈਕ ਲਵ ਦੀ 50ਵੀਂ ਵਰ੍ਹੇਗੰਢ ਮਨਾਈ। 

 

 
 
 
 
 
View this post on Instagram
 
 
 
 
 
 
 
 
 
 
 

A post shared by Guinness World Records (@guinnessworldrecords)

ਪੜ੍ਹੋ ਇਹ ਅਹਿਮ ਖ਼ਬਰ- ਭਿਆਨਕ ਹਾਦਸੇ 'ਚ ਨੌਜਵਾਨ ਨੇ ਗੁਆਇਆ ਅੱਧਾ ਸਰੀਰ, 2 ਸਾਲ ਤੋਂ ਇੰਝ ਜੀਅ ਰਿਹੈ ਜ਼ਿੰਦਗੀ (ਤਸਵੀਰਾਂ)

ਹਾਲਾਂਕਿ ਗੋਰਸਕੇ ਨੇ ਦੱਸਿਆ ਕਿ 1972 ਤੋਂ ਲੈ ਕੇ ਹੁਣ ਤੱਕ ਉਹ ਸਿਰਫ 8 ਦਿਨ ਹੀ ਆਪਣੇ ਬਿਗ ਮੈਕ ਤੋਂ ਦੂਰ ਰਹੇ ਹਨ। ਉਹਨਾਂ ਨੇ ਦੱਸਿਆ ਕਿ ਸਾਲ 1982 ਵਿਚ ਇਕ ਭਿਆਨਕ ਤੂਫਾਨ ਆਉਣ ਕਾਰਨ ਮੈਕਡੋਨਾਲਡ ਕੁਝ ਸਮੇਂ ਲਈ ਬੰਦ ਹੋ ਗਿਆ ਸੀ ਅਤੇ ਫਿਰ ਇਕ ਦਿਨ ਉਸ ਦੀ ਮਾਂ ਦੀ ਮੌਤ ਹੋ ਗਈ। ਇਹਨਾਂ ਦੋਹਾਂ ਘਟਨਾਵਾਂ ਦੌਰਾਨ ਹੀ ਗੋਰਸਕੇ ਮੈਕਡੋਨਾਲਡ ਦੇ ਬਿਗ ਮੈਕ ਤੋਂ ਦੂਰ ਰਹੇ। ਗੋਰਸਕੇ ਨੇ ਪਹਿਲੀ ਵਾਰ ਫਾਊਂਡ ਡੂ ਲੈਕ ਬ੍ਰਾਂਚ ਵਿਚ ਮੈਕ ਖਾਧਾ ਸੀ ਅਤੇ ਉੱਥੋਂ ਹੀ ਉਸ ਦਾ ਅਤੇ ਬਿਗ ਮੈਕ ਨਾਲ ਪਿਆਰ ਸ਼ੁਰੂ ਹੋਇਆ। ਉਹਨਾਂ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਦੱਸਿਆ ਕਿ ਮੈਂ ਸਿੱਧੇ ਮੈਕਡੋਨਾਲਡ ਗਿਆ, ਤਿੰਨ ਮੈਕ ਬਰਗਰ ਲਏ ਫਿਰ ਕਾਰ ਵਿਚ ਵਾਪਸ ਆ ਕੇ ਉਹਨਾਂ ਨੂੰ ਖਾ ਲਿਆ। ਉਸੇ ਪਲ ਵਿਚ ਹੀ ਮੈਂ ਕਿਹਾ ਸੀ ਕਿ ਸ਼ਾਇਦ ਪੂਰੀ ਜ਼ਿੰਦਗੀ ਇਹਨਾਂ ਨੂੰ ਖਾਵਾਂਗਾ।

Vandana

This news is Content Editor Vandana