ਸਿਡਨੀ ''ਚ ਸੜਕ ''ਤੇ ਖੜ੍ਹੇ ਵਿਅਕਤੀ ਨੂੰ ਘਸੀਟ ਕੇ ਲੈ ਗਈ ਬੱਸ ਤੇ ਫਿਰ...

06/17/2017 12:26:10 PM

ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਇਕ 30 ਸਾਲਾ ਵਿਅਕਤੀ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦਰਅਸਲ ਵਿਅਕਤੀ ਕਾਰ 'ਚੋਂ ਬਾਹਰ ਆਇਆ ਅਤੇ ਭੀੜ ਵਾਲੇ ਚੌਂਕ ਵਿਚ ਰੁੱਕ ਗਿਆ ਸੀ, ਜਿਸ ਕਾਰਨ ਪਿੱਛੋਂ ਆ ਰਹੀ ਬੱਸ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਬੱਸ ਉਸ ਨੂੰ ਘਸੀਟ ਦੀ ਹੋਈ ਲੈ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਹਾਦਸਾ ਸ਼ਨੀਵਾਰ ਭਾਵ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ 3 ਵਜ ਕੇ 15 ਮਿੰਟ 'ਤੇ ਬਾਥਸਰਟ ਸਟਰੀਟ ਦੇ ਨੇੜੇ ਐਲੀਜ਼ਾਬੈੱਥ ਸਟਰੀਟ 'ਤੇ ਵਾਪਰਿਆ। ਮੰਨਿਆ ਜਾ ਰਿਹਾ ਕਿ ਉਕਤ ਵਿਅਕਤੀ ਦੇ ਦੋ ਦੋਸਤ ਕਾਰ 'ਚ ਸਵਾਰ ਸਨ, ਜਦੋਂ ਉਹ ਟ੍ਰੈਫਿਕ ਲਾਈਟ ਬੰਦ ਹੋਣ ਤੋਂ ਬਾਅਦ ਬਾਹਰ ਆ ਗਿਆ ਅਤੇ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। 
ਸਿਡਨੀ ਸਿਟੀ ਪੁਲਸ ਇੰਸਪੈਕਟਰ ਕੇਰੀ ਬ੍ਰਿਲ ਨੇ ਕਿਹਾ ਕਿ ਅਧਿਕਾਰੀਆਂ ਨੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਨਾਲ ਸੰਪਰਕ ਕਾਇਮ ਕੀਤਾ ਹੈ। ਇੰਸਪੈਕਟਰ ਬ੍ਰਿਲ ਨੇ ਕਿਹਾ ਕਿ ਪੁਲਸ ਅਜੇ ਤੱਕ ਇਹ ਤੈਅ ਕਰਨ ਦੇ ਕੰਮ 'ਚ ਲੱਗੀ ਹੈ ਕਿ ਡਰਾਈਵਰਾਂ ਦੀ ਗਲਤੀ ਹੈ ਜਾਂ ਕਿਸੇ ਨੇ ਸ਼ਰਾਬ ਪੀਤੀ ਹੋਈ ਸੀ। ਇੰਸਪੈਕਟਰ ਨੇ ਕਿਹਾ ਕਿ ਇਹ ਸਭ ਕਾਹਲੀ ਨਾਲ ਬਾਹਰ ਨਿਕਲਣ ਕਾਰਨ ਹੋਇਆ। ਘਟਨਾ ਦੇ ਸਮੇਂ ਬੱਸ 'ਚ ਕੋਈ ਯਾਤਰੀ ਸਵਾਰ ਨਹੀਂ ਸੀ। ਇਸ ਘਟਨਾ ਤੋਂ ਬਾਅਦ ਐਲੀਜ਼ਾਬੈੱਥ ਸਟਰੀਟ ਨੂੰ ਲੀਵਰਪੂਲ ਸਟਰੀਟ ਤੋਂ ਲੈ ਕੇ ਪਾਰਕ ਸਟਰੀਟ ਤੱਕ ਬੰਦ ਕਰ ਦਿੱਤਾ ਗਿਆ। ਪੁਲਸ ਘਟਨਾ ਦੀ ਜਾਂਚ 'ਚ ਜੁਟੀ ਹੋਈ ਹੈ।