ਤਿੰਨ ਘੰਟੇ ਪਹਿਲਾਂ ਮਿਲੀ ਕੁੜੀ ਦੇ ਚੱਕਰ ''ਚ ਮੁੰਡੇ ਨੇ ਮਾਰੀ ਤੀਜੀ ਮੰਜ਼ਿਲ ''ਤੋਂ ਛਾਲ ਤੇ... (ਦੇਖੋ ਤਸਵੀਰਾਂ)

08/25/2016 6:49:01 PM

 ਪੇਨਸਿਲਵੇਨੀਆ— ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਮੁੰਡੇ ਆਖਰ ਕੀ ਕੁਝ ਨਹੀਂ ਕਰਦੇ ਪਰ ਇਸ ਮੁੰਡੇ ਨੇ ਤਾਂ ਹੱਦ ਹੀ ਕਰ ਦਿੱਤੀ। ਸਿਰਫ ਤਿੰਨ ਘੰਟੇ ਪਹਿਲਾਂ ਮਿਲੀ ਕੁੜੀ ਨੂੰ ਪ੍ਰਭਾਵਿਤ ਕਰਨ ਦੇ ਚੱਕਰ ਵਿਚ ਇਸ ਮੁੰਡੇ ਨੇ ਸਪਾਈਡਰਮੈਨ ਬਣ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਦਾ ਇਰਾਦਾ ਉਸ ਇਮਾਰਤ ਤੱਕ ਪਹੁੰਚਣ ਦਾ ਸੀ, ਜਿੱਥੇ ਕੁੜੀ ਖੜ੍ਹੀ ਸੀ ਪਰ ਹੋਇਆ ਉਲਟਾ। ਜਨਾਬ ਇਮਾਰਤਾਂ ''ਚ ਬਣੀ ਖਾਲੀ ਥਾਂ ਦੇ ਵਿਚਕਾਰ ਹੀ ਫਸ ਗਏ।

ਪੇਨਸਿਲਵੇਨੀਆ ਦੇ ਰਹਿਣ ਵਾਲੇ ਇਸ ਲੜਕੇ ਦੀ ਉਮਰ 16-18 ਸਾਲਾਂ ਦੇ ਵਿਚਕਾਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੀਟਰਸਬਰਗ ਪਬਲਿਕ ਸੇਫਟੀ ਵਿਭਾਗ ਅਤੇ ਮੈਡੀਕਲ ਟੀਮ ਮੌਕੇ ''ਤੇ ਪਹੁੰਚ ਗਏ। ਟੀਮ ਦੇ ਇਕ ਮੈਂਬਰ ਨੇ ਲਟਕ ਕੇ ਉਸ ਲੜਕੇ ਤੱਕ ਸਹਾਇਤਾ ਪਹੁੰਚਾਈ ਅਤੇ ਟੀਮ ਨੇ ਕੰਧ ਤੋੜ ਕੇ ਉਸ ਨੂੰ ਬਾਹਰ ਕੱਢਿਆ। ਲੜਕਾ ਹੋਸ਼ ਵਿਚ ਸੀ ਅਤੇ ਗੱਲਾਂ ਕਰ ਰਿਹਾ ਸੀ ਪਰ ਤਿੰਨ ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਫਸੇ ਹੋਣ ਕਰਕੇ ਉਹ ਥੱਕਿਆ ਹੋਇਆ ਲੱਗ ਰਿਹਾ ਸੀ। ਹਾਲਾਂਕਿ ਇੰਨੇਂ ਪਾਪੜ ਵੇਲਣ ਤੋਂ ਬਾਅਦ ਉਸ ਨੂੰ ਉਹ ਕੁੜੀ ਮਿਲ ਹੀ ਗਈ ਅਤੇ ਉਸ ਦੀ ਮਿਹਨਤ ਸਫਲ ਹੋ ਗਈ।

Kulvinder Mahi

This news is News Editor Kulvinder Mahi