ਸਿਡਨੀ ਦੇ ਬੀਚ ''ਚ ਵਾਪਰਿਆ ਹਾਦਸਾ, ਪਾਣੀ ''ਚ ਡੁੱਬਣ ਕਾਰਨ ਵਿਅਕਤੀ ਦੀ ਮੌਤ, ਔਰਤ ਦੀ ਹਾਲਤ ਗੰਭੀਰ

03/02/2017 3:02:26 PM

ਸਿਡਨੀ— ਸ਼ਹਿਰ ਦੇ ਪ੍ਰਸਿੱਧ ਬੋਂਡਈ ਬੀਚ ''ਤੇ ਪਾਣੀ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ''ਚ ਇੱਕ ਔਰਤ ਦੀ ਹਾਲਤ ਗੰਭੀਰ ਹੋ ਗਈ। ਉਸ ਨੂੰ ਸੇਂਟ ਵਿਨਸੈਂਟ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਦਾ ਇਲਾਜ ਚੱਲ ਰਿਹਾ ਹੈ। 
ਇਹ ਮੰਨਿਆ ਜਾ ਰਿਹਾ ਹੈ ਕਿ ਪੰਜ ਵਿਅਕਤੀਆਂ ਦਾ ਇੱਕ ਗਰੁੱਪ ਵੀਰਵਾਰ ਦੁਪਹਿਰ ਨੂੰ ਬੀਚ ਦੇ ਪਾਣੀ ''ਤੇ ਸਰਫਿੰਗ (ਲੱਕੜੀ ਦੇ ਬਣੇ ਫੱਟੇ ਰਾਹੀਂ ਲਹਿਰਾਂ ''ਤੇ ਤੈਰਨਾ) ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਪਾਣੀ ''ਚ ਕੁਝ ਦਿੱਕਤਾਂ ਪੇਸ਼ ਆਈਆਂ ਅਤੇ ਦੋ ਲੋਕ, ਜਿਨ੍ਹਾਂ ''ਚ ਇੱਕ ਮਰਦ ਅਤੇ ਔਰਤ ਸ਼ਾਮਲ ਸੀ, ਪਾਣੀ ''ਚ ਡੁੱਬ ਗਏ। ਮੌਕੇ ''ਤੇ ਮੌਜੂਦ ਲਾਈਫਗਾਰਡਾਂ ਨੇ ਉਨ੍ਹਾਂ ਨੂੰ ਪਾਣੀ ''ਚੋਂ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬੀਚ ''ਤੇ ਪਹੁੰਚੇ ਸੰਕਟਕਾਲੀਨ ਅਮਲੇ ਦੇ ਮੈਂਬਰਾਂ ਨੂੰ ਦੋਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਇਸ ਦੌਰਾਨ ਔਰਤ ਤਾਂ ਬਚ ਗਈ ਪਰ ਆਦਮੀ ਦੀ ਉੱਥੇ ''ਤੇ ਹੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਪੀੜਤਾਂ ਦੀ ਪਛਾਣ ਦੇ ਸੰਬੰਧ ''ਚ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ।