ਕੈਨੇਡਾ ਨੇ ਇਸ ਵਿਅਕਤੀ ਨੂੰ ਦਿੱਤਾ ਦੇਸ਼ ਨਿਕਾਲਾ, ਆਪਣੇ ਰਿਸ਼ਤੇਦਾਰਾਂ ਤੱਕ ਨਾਲ ਨਹੀਂ ਕਰ ਸਕੇਗਾ ਸੰਪਰਕ

04/23/2017 12:44:25 PM

ਮਾਂਟਰੀਅਲ— ਇਸ ਸਾਲ ਮਸਜਿਦ ਵਿਚ ਹੋਈ ਗੋਲੀਬਾਰੀ ਦੇ ਦੋਸ਼ੀ ਨੂੰ ਧਮਕੀਆਂ ਦੇਣ ਵਾਲੇ ਕਿਊਬਿਕ ਦੇ ਵਿਅਕਤੀ ਨੂੰ ਕੈਨੇਡਾ ਛੱਡਣ ਦੇ ਹੁਕਮ ਦੇ ਦਿੱਤੇ ਗਏ ਹਨ। ਇਹ ਵਿਅਕਤੀ ਮਸਜਿਦ ਵਿਚ ਹੋਈ ਗੋਲੀਬਾਰੀ ਵਿਚ ਮਾਰੇ ਗਏ ਲੋਕਾਂ ''ਚ ਸ਼ਾਮਲ ਇਕ ਵਿਅਕਤੀ ਦਾ ਭਤੀਜਾ ਮੁਹੰਮਦ ਐਮੀ ਬੇਨ ਫਰਾਸ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਜੱਜ ਨੇ ਕਿਹਾ ਕਿ ਬੇਨ ਫੇਰਾਸ ਅਗਲੇ ਤਿੰਨ ਸਾਲਾਂ ਤੱਕ ਕੈਨੇਡਾ ਨਹੀਂ ਆ ਸਕਦਾ। ਉਸ ''ਤੇ ਤਿੰਨ ਸਾਲਾਂ ਤੱਕ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਤੇ ਵੀ ਪਾਬੰਦੀ ਲਗਾਈ ਗਈ ਹੈ।

Kulvinder Mahi

This news is News Editor Kulvinder Mahi