ਮੈਲਬੌਰਨ ''ਚ ਸੜੀ ਹੋਈ ਕਾਰ ''ਚੋਂ ਮਿਲੀ ਵਿਅਕਤੀ ਦੀ ਲਾਸ਼

03/29/2018 4:10:57 PM

ਮੈਲਬੌਰਨ— ਆਸਟਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਪੁਲਸ ਨੂੰ ਇਕ ਸੜੀ ਹੋਈ ਕਾਰ 'ਚੋਂ ਇਕ ਵਿਅਕਤੀ ਲਾਸ਼ ਮਿਲੀ ਹੈ। ਬੁੱਧਵਾਰ ਨੂੰ ਸਵੇਰੇ 7 ਵਜੇ ਦੇ ਕਰੀਬ ਫਰਾਂਕਸਟੋਨ ਦੇ ਗੋਲਫ ਲਿੰਕਸ ਰੋਡ 'ਤੇ ਐਮਰਜੈਂਸੀ ਕਰੂ ਅਧਿਕਾਰੀਆਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਇਕ ਕਾਰ 'ਚ ਅੱਗ ਲੱਗੀ ਹੈ। 
ਫਾਇਰ ਫਾਈਟਰਜ਼ ਨੇ ਘਟਨਾ ਵਾਲੀ ਥਾਂ 'ਤੇ ਪੁੱਜ ਕੇ ਅੱਗ ਨੂੰ ਬੁਝਾਇਆ ਪਰ ਉਦੋਂ ਤਕ ਇਸ 'ਚ ਸਵਾਰ ਵਿਅਕਤੀ ਦੀ ਮੌਤ ਹੋ ਗਈ ਸੀ। ਅਜੇ ਤਕ ਉਸ ਦੀ ਪਛਾਣ ਨਹੀਂ ਕੀਤੀ ਜਾ ਸਕੀ। ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਉਹ ਜਾਂਚ ਕਰ ਰਹੇ ਹਨ ਅਤੇ ਆਸ ਹੈ ਕਿ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਕਾਰ 'ਚ ਅੱਗ ਕਿਵੇਂ ਲੱਗੀ। ਪੁਲਸ ਨੇ ਇਹ ਵੀ ਕਿਹਾ ਕਿ ਉਹ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਕਰ ਰਹੇ ਹਨ। ਫਿਲਹਾਲ ਇਸ ਸੰਬੰਧੀ ਹੋਰ ਜਾਣਕਾਰੀ ਨਹੀਂ ਮਿਲ ਸਕੀ।