ਮਾਲੀ : ਕਤਲੇਆਮ ਵਾਲੇ ਪਿੰਡ ਦੀ ਸੁਰੱਖਿਆ ਲਈ ਰਾਸ਼ਟਰਪਤੀ ਨੇ ਕੀਤੀ ਅਪੀਲ

03/26/2019 1:49:47 PM

ਓਗਾਸੋਗੋਊ, (ਭਾਸ਼ਾ)— ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬਾਬਕਰ ਕੀਟਾ ਨੇ ਉਸ ਪਿੰਡ ਦਾ ਦੌਰਾ ਕਰਦੇ ਹੋਏ ਸੋਮਵਾਰ ਨੂੰ ਸੁਰੱਖਿਆ ਵਧਾਉਣ ਦੀ ਅਪੀਲ ਕੀਤੀ, ਜਿੱਥੇ ਇਕ ਵਿਰੋਧੀ ਜਾਤੀ ਸਮੂਹ ਦੇ ਸ਼ੱਕੀ ਲੋਕਾਂ ਨੇ ਤਕਰੀਬਨ 160 ਲੋਕਾਂ ਨੂੰ ਮਾਰ ਦਿੱਤਾ ਸੀ। ਕੀਟਾ ਨੇ ਫੌਜ ਮੁਖੀ ਜਨਰਲ ਅਬੂਲਾਏ ਕਾਲੀਬੈਲੀ ਨੂੰ ਹੁਕਮ ਦਿੰਦੇ ਹੋਏ ਕਿਹਾ,''ਸਾਨੂੰ ਇੱਥੇ ਸੁਰੱਖਿਆ ਦੀ ਜ਼ਰੂਰਤ ਹੈ...ਇਹ ਤੁਹਾਡਾ ਮਿਸ਼ਨ ਹੈ।'' ਉਨ੍ਹਾਂ ਨੇ ਕਿਹਾ ਕਿ ਨਿਆਂ ਕੀਤਾ ਜਾਵੇਗਾ। 
ਕਤਲੇਆਮ ਦੇ ਬਾਅਦ ਐਤਵਾਰ ਨੂੰ ਫੌਜ ਮੁਖੀ ਦੇ ਅਹੁਦੇ 'ਤੇ ਅਚਾਨਕ ਹੀ ਜਨਰਲ ਅਬੂਲਾਏ ਕਾਲੀਬੈਲੀ ਦੀ ਨਿਯੁਕਤੀ ਕੀਤੀ ਗਈ। ਜ਼ਿਕਰਯੋਗ ਹੈ ਕਿ ਮੱਧ ਮਾਲੀ ਦੇ ਮੋਪਤੀ ਸ਼ਹਿਰ ਦੇ ਨੇੜੇ ਫੁਲਾਨੀ ਹਿਰਡਿੰਗ ਭਾਈਚਾਰੇ ਦੀ ਬਹੁਲਤਾ ਵਾਲੇ ਓਗੋਕਸੋਗੋਊ ਪਿੰਡ 'ਚ ਸ਼ਨੀਵਾਰ ਨੂੰ ਕਤਲੇਆਮ ਹੋਇਆ। ਸਰਕਾਰੀ ਟੈਲੀਵਿਜ਼ਨ ਨੇ ਐਤਵਾਰ ਨੂੰ ਮ੍ਰਿਤਕਾਂ ਦੀ ਗਿਣਤੀ 136 ਦੱਸੀ ਹੈ। ਸੋਮਵਾਰ ਦੇਰ ਰਾਤ ਨੂੰ ਇਕ ਸਥਾਨਕ ਅਧਿਕਾਰੀ ਅਤੇ ਮਾਲੀ ਸੁਰੱਖਿਆ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਗਿਣਤੀ 160 ਹੈ ਅਤੇ ਹੋਰ ਵੀ ਵਧ ਸਕਦੀ ਹੈ।