ਲੰਡਨ ''ਚ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਨੂੰ ਮਿਲੀ ਮਲੀਹਾ ਲੋਧੀ

01/16/2020 2:27:27 PM

ਲੰਡਨ- ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੇ ਲੰਡਨ ਵਿਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ। ਮਲੀਹਾ ਨੇ ਸ਼ਰੀਫ ਦੀ ਸਿਹਤ ਦਾ ਹਾਲਚਾਲ ਜਾਣਿਆ ਤੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਲੋਧੀ ਬੁੱਧਵਾਰ ਦੁਪਹਿਰੇ ਸ਼ਰੀਫ ਦੇ ਐਵਨਫੀਲਡ ਅਪਾਰਟਮੈਂਟ ਪਹੁੰਚੀ ਤੇ ਕਰੀਬ ਇਕ ਘੰਟੇ ਤੱਕ ਉਥੇ ਰਹੀ। ਨਿਊਜ਼ ਇੰਟਰਨੈਸ਼ਨਲ ਨੇ ਇਕ ਸੂਤਰ ਦੇ ਹਵਾਲੇ ਨੇ ਖਬਰ ਦਿੱਤੀ ਹੈ।

ਸੂਤਰ ਨੇ ਅੱਗੇ ਕਿਹਾ ਕਿ ਉਹਨਾਂ ਦੀ ਬੈਠਕ ਦੌਰਾਨ ਕਿਸੇ ਵੀ ਡਿਪਲੋਮੈਟਿਕ ਮੁੱਦੇ 'ਤੇ ਚਰਚਾ ਨਹੀਂ ਕੀਤੀ ਗਈ। ਲੋਧੀ ਨੇ ਨਵਾਜ਼ ਦੀ ਪਤਨੀ ਕੁਲਸੁਮ ਨਵਾਜ਼ ਦੀ ਮੌਤ 'ਤੇ ਸੋਗ ਪ੍ਰਗਟਾਇਆ, ਜਿਹਨਾਂ ਦੀ ਸਤੰਬਰ 2018 ਵਿਚ ਲੰਡਨ ਵਿਚ ਕੈਂਸਰ ਕਰਕੇ ਮੌਤ ਹੋ ਗਈ ਸੀ।

ਹਾਮਿਦ ਕਰਜ਼ਈ ਨੇ ਐਵਨਫੀਲਡ ਵਿਚ ਸ਼ਰੀਫ ਨਾਲ ਮੁਲਾਕਾਤ ਕੀਤੀ
ਪਿਛਲੇ ਹਫਤੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਐਵਨਫੀਲਡ ਵਿਚ ਸ਼ਰੀਫ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਸਾਬਕਾ ਪ੍ਰਧਾਨ ਮੰਤਰੀ 19 ਨਵੰਬਰ 2019 ਨੂੰ ਆਪਣੇ ਭਰਾ ਤੇ ਪੀ.ਐਮ.ਐਲ.-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਦੇ ਨਾਲ ਪਾਕਿਸਤਾਨ ਸਰਕਾਰ ਤੇ ਅਦਾਲਤ ਦੀ ਮੈਡੀਕਲ ਆਧਾਰ 'ਤੇ ਵਿਦੇਸ਼ ਯਾਤਰਾ ਦੀ ਆਗਿਆ ਤੋਂ ਬਾਅਦ ਲੰਡਨ ਪਹੁੰਚੇ ਸਨ। ਸਾਬਕਾ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਕਈ ਡਾਕਟਰਾਂ ਨਾਲ ਸਲਾਹ ਕੀਤੀ।

Baljit Singh

This news is Content Editor Baljit Singh