ਆਯੁਰਵੇਦ ਅਤੇ ਸਿੱਧ ਦਵਾਈਆਂ ''ਤੇ ਹੋਏ ਸਮੰਲੇਨਾਂ ਦੀ ਮੇਜ਼ਬਾਨੀ ਕਰੇਗਾ ਮਲੇਸ਼ੀਆ

06/22/2017 4:54:21 PM

ਸਿੰਗਾਪੁਰ— ਦੱਖਣੀ ਭਾਰਤ 'ਚ ਪੈਦਾ ਹੋਣ ਵਾਲੀਆਂ ਸਿੱਧ ਦਵਾਈਆਂ, ਵਿਕਲਪਕ ਦਵਾਈਆਂ, ਜੜੀ-ਬੂਟੀਆਂ ਅਤੇ ਹਰੇ ਪੌਦਿਆਂ 'ਤੇ ਸੰਮੇਲਨ ਅਗਲੇ ਮਹੀਨੇ ਮਲੇਸ਼ੀਆ 'ਚ ਆਯੋਜਿਤ ਕੀਤਾ ਜਾਵੇਗਾ। ਸ਼੍ਰੀ ਗੁਰੂ ਫਾਊਂਡੇਸ਼ਨ ਆਫ ਮਲੇਸ਼ੀਆ ਨੇ ਕਿਹਾ ਕਿ 'ਟ੍ਰੈਡਲਥ ਕਨਵੈਨਸ਼ਨ' ਦਾ ਆਯੋਜਨ 18 ਤੋਂ 20 ਅਗਸਤ ਨੂੰ ਕੀਤਾ ਜਾਵੇਗਾ। ਇਸ 'ਚ ਖਾਸ ਧਿਆਨ ਆਯੁਰਵੇਦ ਅਤੇ ਸਿੱਧ ਦਵਾਈਆਂ ਅਤੇ ਚਿਕਿਤਸਕਾਂ 'ਤੇ ਕੇਂਦਰਿਤ ਕੀਤਾ ਜਾਵੇਗਾ। 
ਫਾਊਂਡੇਸ਼ਨ ਦਾ ਉਦੇਸ਼ ਸੰਮੇਲਨ ਮਗਰੋਂ ਬੰਗਲੌਰ ਸਥਿਤ ਸਵਾਮੀ ਵਿਵੇਕਾਨੰਦ ਯੋਗ ਅਨੁਸੰਧਾਨ ਸੰਸਥਾਨ ਯੂਨੀਵਰਸਿਟੀ ਦੇ ਸਹਿਯੋਗ ਨਾਲ ਮਲੇਸ਼ੀਆ 'ਚ ਇਕ ਸਿਖਲਾਈ ਕਾਰਜਕ੍ਰਮ ਸ਼ੁਰੂ ਕਰਨਾ ਹੈ। ਵਿਕਲਪਕ ਦਵਾਈਆਂ, ਜੜੀ-ਬੂਟੀਆਂ ਅਤੇ ਹਰੇ ਪੌਦੇ ਅਤੇ ਸਿੱਧ ਦਵਾਈਆਂ 'ਤੇ ਤਿੰਨ ਸੰਮੇਲਨ ਕੀਤੇ ਜਾਣਗੇ। ਇਨ੍ਹਾਂ 'ਚ ਮਲਯ ਅਤੇ ਚੀਨੀ ਦਵਾਈਆਂ 'ਤੇ ਵੀ ਚਰਚਾ ਕੀਤੀ ਜਾਵੇਗੀ। 
ਫਾਊਂਡੇਸ਼ਨ ਦੇ ਪ੍ਰਤੀਨਿਧੀ ਰਾਮਚੰਦਰਨ ਨੇ ਕਲ ਸਿੰਗਾਪੁਰ 'ਚ ਆਯੋਜਿਤ ਦੂਜੇ ਅੰਤਰਰਾਸ਼ਟਰੀ ਆਯੁਰਵੇਦ ਸੰਮੇਲਨ 'ਚ ਕਿਹਾ ਕਿ ਇਸ ਸੰਮੇਲਨ ਨੂੰ ਮਲੇਸ਼ੀਆ ਸਿਹਤ ਮੰਤਰਾਲਾ ਅਤੇ ਕੁਆਲਾਲਮਪੁਰ 'ਚ ਭਾਰਤੀ ਉੱਚ ਆਯੋਗ ਮਦਦ ਦੇ ਰਿਹਾ ਹੈ। ਇਸ ਸਮੇਂ ਆਯੁਰਵੇਦ ਅਤੇ ਸਿੱਧ ਸਮੇਤ ਭਾਰਤੀ ਰਸਾਇਣ ਰਹਿਤ ਦਵਾਈਆਂ ਮਲੇਸ਼ੀਆ 'ਚ ਵਰਤੀਆਂ ਜਾਣ ਵਾਲੀਆਂ ਕੁਲ ਪਰੰਪਰਿਕ ਦਵਾਈਆਂ ਦਾ ਸਿਰਫ ਇਕ ਪ੍ਰਤੀਸ਼ਤ ਹੈ। ਮਲੇਸ਼ੀਆ ਦੀ ਕੁਲ ਤਿੰਨ ਕਰੋੜ ਤਿੰਨ ਲੱਖ 30 ਹਜ਼ਾਰ ਦਾ ਸੱਤ ਪ੍ਰਤੀਸ਼ਤ ਭਾਰਤੀ ਆਬਾਦੀ ਹੈ। ਇਸ ਦੇ ਤਹਿਤ ਭਾਰਤੀ ਰਸਾਇਣ ਦਵਾਈਆਂ ਦੀ ਵਰਤੋਂ ਇੱਥੇ ਵਧਾਈ ਜਾ ਸਕਦੀ ਹੈ। 
ਮਲੇਸ਼ੀਆ ਨੇ ਭਾਰਤ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਸਿਹਤ ਸੇਵਾ ਦੇ ਪਾਠਕ੍ਰਮ ਲਈ ਜ਼ਿਆਦਾ ਵਿਦਿਆਰਥੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਸਮੇਂ ਆਯੁਰਵੇਦ ਅਤੇ ਸਿੱਧ ਕਲੀਨਿਕ ਅਤੇ ਕੇਂਦਰ ਕੇਰਲ ਅਤੇ ਤਾਮਿਲਨਾਡੂ ਦੇ ਪੇਸ਼ੇਵਰ ਸੰਚਾਲਿਤ ਕਰਦੇ ਹਨ। ਰਾਮਚੰਦਰਨ ਮੁਤਾਬਕ ਅਸੀਂ ਚਾਹੁੰਦੇ ਹਾਂ ਕਿ ਮਲੇਸ਼ਿਆਈ ਲੋਕ ਇਨ੍ਹਾਂ ਚਿਕਿਤਸਕ ਪਦਤੀਆਂ ਨੂੰ ਅਪਨਾਉਣ।