ਮਲੇਸ਼ੀਆ ਨੇ ਉੱਤਰ ਕੋਰੀਆ ''ਚੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾਇਆ

02/20/2017 5:40:04 PM

ਕੁਆਲਾਲੰਪੁਰ— ਉੱਤਰ ਕੋਰੀਆ ਦੇ ਨੇਤਾ ਕਿਮ-ਜੌਂਗ-ਉਨ ਦੇ ਮਤਰੇਏ ਭਰਾ ਕਿਮ-ਜੌਂਗ-ਨਾਮ ਦੀ ਹੱਤਿਆ ਨੂੰ ਲੈ ਕੇ ਵਿਵਾਦ ਵਧਣ ਤੋਂ ਬਾਅਦ ਮਲੇਸ਼ੀਆ ਨੇ ਸੋਮਵਾਰ ਨੂੰ ਪਿਓਂਗਯਾਂਗ ਤੋਂ ਆਪਣੇ ਰਾਜਦੂਤ ਨੂੰ ਵਿਚਾਰ-ਚਰਚਾ ਲਈ ਵਾਪਸ ਬੁਲਾਇਆ ਹੈ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ''ਚ ਕਿਹਾ, '' ਪਿਓਂਗਯਾਂਗ ''ਚ ਮਲੇਸ਼ੀਆ ਦੇ ਰਾਜਦੂਤ ਨੂੰ ਵਿਚਾਰ-ਚਰਚਾ ਦੇ ਸਿਲਸਿਲੇ ''ਚ ਕੁਆਲਾਲੰਪੁਰ ਬੁਲਾਇਆ ਗਿਆ ਹੈ।'' ਕਿਮ ਦੀ ਮੌਤ ਤੋਂ ਬਾਅਦ ਮਲੇਸ਼ੀਆ ''ਚ ਕਈ ਉੱਤਰ ਕੋਰੀਆਈ ਨਾਗਰਿਕਾਂ ਦੀ ਗ੍ਰਿਫ਼ਤਾਰੀ ਵੀ ਹੋਈ ਹੈ ਅਤੇ ਕਈ ਸ਼ੱਕੀ ਵਿਅਕਤੀਆਂ ਦੀ ਭਾਲ ਵੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ''ਚ ਦੱਖਣ ਕੋਰੀਆ ਨੇ ਵੀ ਉੱਤਰ ਕੋਰੀਆ ''ਤੇ ਇਲਜ਼ਾਮ ਲਗਾਇਆ ਸੀ ਕਿ ਇਸ ਘਟਨਾ ਪਿੱਛੇ ਉੱਤਰ ਕੋਰੀਆ ਹੀ ਜ਼ਿੰਮੇਵਾਰ ਹੈ। ਮਲੇਸ਼ੀਆ ਨੇ ਉੱਤਰ ਕੋਰੀਆ ਦੇ ਰਾਜਦੂਤ ਨੂੰ ਵੀ ਮਲੇਸ਼ਿਆਈ ਸਰਕਾਰ ''ਤੇ ਇਲਜ਼ਾਮ ਲਾਉਣ ਦੇ ਮਾਮਲੇ ''ਚ ਤਲਬ ਕੀਤਾ ਹੈ।