ਮਲੇਸ਼ੀਆ ''ਚ ਗਰਭਵਤੀ ਬਿੱਲੀ ਦੀ ਹੱਤਿਆ ਦੇ ਜੁਰਮ ''ਚ ਦੋਸ਼ੀ ਨੂੰ ਹੋਈ ਜੇਲ

11/06/2019 8:43:09 PM

ਕੁਆਲਾਲੰਪੁਰ— ਮਲੇਸ਼ੀਆ ਦੀ ਇਕ ਸਥਾਨਕ ਅਦਾਲਤ ਨੇ ਇਕ ਵਿਅਕਤੀ ਨੂੰ ਗਰਭਵਤੀ ਬਿੱਲੀ ਦੀ ਹੱਤਿਆ ਦੇ ਮਾਮਲੇ 'ਚ 34 ਮਹੀਨੇ ਦੀ ਸਜ਼ਾ ਸੁਣਾਈ ਹੈ। ਮਲੇਸ਼ੀਆ ਦੀ ਸਰਕਾਰੀ ਪੱਤਰਕਾਰ ਏਜੰਸੀ ਬਨਰਮਾ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ ਪਸ਼ੂ ਸੁਰੱਖਿਆ ਕਾਨੂੰਨ ਤੋੜਨ ਦਾ ਦੋਸ਼ੀ ਕਰਾਰ ਦਿੱਤਾ। ਇਸ ਤੋਂ ਬਾਅਦ ਕੋਰਟ ਨੇ ਦੋਸ਼ੀ ਗਣੇਸ਼ ਨੂੰ ਮੰਗਲਵਾਰ ਨੂੰ 34 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ। ਕੋਰਟ ਨੇ ਦੋਸ਼ੀ 'ਤੇ 9700 ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਹੈ।

ਹਾਲਾਂਕਿ ਗਣੇਸ਼ ਨੇ ਸਥਾਨਕ ਅਦਾਲਤ ਦੇ ਫੈਸਲੇ ਦੇ ਖਿਲਾਫ ਉੱਚ ਅਦਾਲਤ 'ਚ ਜਾਣ ਦਾ ਫੈਸਲਾ ਲਿਆ ਹੈ। ਉਸ ਦੀ ਹਾਈ ਕੋਰਟ 'ਚ ਜਾਣ ਦੀ ਅਪੀਲ ਦੇ ਕਾਰਨ ਫਿਲਹਾਲ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਸ ਨੇ ਇਕ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਇਸ ਘਟਨਾ ਦਾ ਖੁਲਾਸਾ ਕੀਤਾ ਹੈ। ਇਸ ਫੁਟੇਜ 'ਚ ਉਕਤ ਵਿਅਕਤੀ ਨੂੰ ਰਾਤ ਨੂੰ ਡ੍ਰਾਇਰ ਭਰਦੇ ਹੋਏ ਦੇਖਿਆ ਗਿਆ। ਇਸ ਫੁਟੇਜ ਤੋਂ ਬਾਅਦ ਮਲੇਸ਼ੀਆਈ ਲੋਕਾਂ 'ਚ ਰੋਸ ਹੈ। ਇਸ 'ਤੇ ਲੋਕਾਂ ਨੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੀ ਸਭ ਤੋਂ ਪਹਿਲਾਂ ਜਾਣਕਾਰੀ ਇਕ ਮਹਿਲਾ ਨੂੰ ਮਿਲੀ। ਮਹਿਲਾ ਗਾਹਕ ਨੇ ਜਦੋਂ ਡ੍ਰਾਇਰ ਦੀ ਵਰਤੋਂ ਕੀਤੀ ਤਾਂ ਉਸ ਨੂੰ ਅੰਦਰ ਇਕ ਬਿੱਲੀ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਮਾਮਲਾ ਪੁਲਸ ਦੇ ਕੋਲ ਪਹੁੰਚਿਆ।