ਬ੍ਰਿਟੇਨ ''ਚ ਨਿਲਾਮ ਹੋਇਆ ਮਹਾਤਮਾ ਗਾਂਧੀ ਦਾ ਚਸ਼ਮਾ, ਜਾਣੋ ਕਿੰਨੇ ''ਚ ਵਿਕਿਆ

08/22/2020 5:58:20 PM

ਲੰਡਨ— ਬ੍ਰਿਟੇਨ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਚਮਸ਼ੇ ਨੂੰ ਨਿਲਾਮ ਕੀਤਾ ਗਿਆ। ਸ਼ੁੱਕਰਵਾਰ ਨੂੰ ਆਨਲਾਈਨ ਹੋਈ ਇਸ ਨਿਲਾਮੀ ਵਿਚ ਗਾਂਧੀ ਜੀ ਦੇ ਚਸ਼ਮੇ ਨੂੰ ਮਹਿਜ 6 ਮਿੰਟ ਦੀ ਬੋਲੀ ਤੋਂ ਬਾਅਦ ਇਕ ਅਮਰੀਕੀ ਕਲੈਕਟਰ ਨੇ 2 ਕਰੋੜ 55 ਲੱਖ ਰੁਪਏ 'ਚ ਖਰੀਦਿਆ ਗਿਆ। ਇਹ ਨਿਲਾਮੀ ਈਸਟ ਬ੍ਰਿਸਟਲ ਆਕਸ਼ਨਸ ਏਜੰਸੀ ਵਲੋਂ ਹੋਈ ਹੈ। ਓਧਰ ਨਿਲਾਮੀਕਰਤਾ ਐਂਡੀ ਸਟੋਵ ਨੇ ਕਿਹਾ ਕਿ ਇਸ ਨਿਲਾਮੀ ਨਾਲ ਕੰਪਨੀ ਦੇ ਨਾਮ ਇਕ ਵੱਖਰਾ ਰਿਕਾਰਡ ਬਣ ਗਿਆ ਹੈ। 


ਸੋਨੇ ਦੀ ਪਰਤ ਚੜ੍ਹਿਆ ਇਸ ਚਸ਼ਮੇ ਬਾਰੇ ਦੱਸਿਆ ਗਿਆ ਹੈ ਕਿ ਇਹ ਮਹਾਤਮਾ ਗਾਂਧੀ ਤੋਹਫ਼ੇ 'ਚ ਭੇਟ ਕੀਤਾ ਗਿਆ ਸੀ, ਜਦੋਂ ਉਹ  ਦੱਖਣੀ ਅਫਰੀਕਾ ਵਿਚ ਕੰਮ ਕਰ ਰਹੇ ਸਨ। ਇਹ 1910 ਤੋਂ 1930 ਦਾ ਦੌਰ ਸੀ। ਈਸਟ ਬ੍ਰਿਸਟਲ ਆਕਸ਼ਨਸ ਏਜੰਸੀ ਮੁਤਾਬਕ ਚਸ਼ਮੇ ਦੀ ਨਿਲਾਮੀ ਤੋਂ ਪਹਿਲਾਂ ਉਮੀਦ ਜਤਾਈ ਸੀ ਕਿ ਇਹ ਕਰੀਬ 10,000 ਤੋਂ 15,000 ਪੌਂਡ ਤੋਂ ਵੱਧ ਕੀਮਤ ਵਿਚ ਵਿਕੇਗਾ ਪਰ ਬੋਲੀ ਲਾਉਣ ਦੌਰਾਨ ਚਸ਼ਮੇ ਦੀ ਨਿਲਾਮੀ ਦੋ ਕਰੋੜ ਤੋਂ ਉੱਪਰ ਪਹੁੰਚ ਗਈ। 

ਨਿਲਾਮੀਕਰਤਾ ਐਂਡੀ ਸਟੋਵ ਨੇ ਸ਼ੁੱਕਰਵਾਰ ਨੂੰ ਬੋਲੀ ਲਾਉਣ ਦੀ ਪ੍ਰਕਿਰਿਆ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਵਿਸ਼ਵਾਸ ਤੋਂ ਪਰ੍ਹੇ ਅਵਿਸ਼ਵਾਸਯੋਗ ਕੀਮਤ। ਜਿਨ੍ਹਾਂ ਨੇ ਇਹ ਬੋਲੀ ਲਾਈ ਉਨ੍ਹਾਂ ਸਾਰਿਆਂ ਦਾ ਧੰਨਵਾਦ। ਵਿਕ੍ਰੇਤਾ ਨੇ ਕਿਹਾ ਸੀ ਕਿ ਇਹ ਚੀਜ਼ ਦਿਲਚਸਪ ਹੈ ਪਰ ਇਸ ਦੀ ਕੋਈ ਕੀਮਤ ਨਹੀ ਹੈ ਅਤੇ ਜੇਕਰ ਇਹ ਵਿਕਣ ਲਾਇਕ ਨਾ ਹੁੰਦਾ ਤਾਂ ਇਸ ਨੂੰ ਨਸ਼ਟ ਕਰ ਦਿੰਦੇ। ਸਟੋਵ ਨੇ ਕਿਹਾ ਕਿ ਨਿਲਾਮੀ ਦੀ ਕੀਮਤ ਵੇਖ ਕੇ ਉਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਚਸ਼ਮੇ ਦੀ ਪ੍ਰਮਾਣਿਕਤਾ ਬਾਰੇ ਸਟੋਵ ਨੇ ਦੱਸਿਆ ਕਿ ਵਿਕ੍ਰੇਤਾ ਨੇ ਜੋ ਕਹਾਣੀ ਦੱਸੀ, ਉਹ ਇਕਦਮ ਉਂਝ ਹੀ ਸੀ ਜੋ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ 50 ਸਾਲ ਪਹਿਲਾਂ ਸੁਣਾਈ ਸੀ। ਮੰਨਿਆ ਜਾ ਰਿਹਾ ਹੈ ਕਿ ਦੱਖਣੀ ਅਫਰੀਕਾ ਵਿਚ ਸ਼ੁਰੂਆਤੀ ਸਾਲਾਂ ਵਿਚ ਗਾਂਧੀ ਜੀ ਕੋਲ ਇਹ ਹੀ ਚਸ਼ਮਾ ਸੀ।

Tanu

This news is Content Editor Tanu