ਅਮਰੀਕਾ ''ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 7.6

01/10/2018 9:39:42 AM

ਵਾਸ਼ਿੰਗਟਨ— ਮੰਗਲਵਾਰ ਨੂੰ ਕੈਰੀਬੀਅਨ ਟਾਪੂ ਨਾਲ ਲੱਗਦੇ ਸ਼ਹਿਰ ਹੋਂਡੁਰਸ 'ਚ 7.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਮੌਸਮ ਵਿਭਾਗ ਵਿਗਿਆਨੀਆਂ ਨੇ ਕਿਹਾ ਕਿ ਅਮਰੀਕਾ ਦੇ ਵਰਜਿਨ ਟਾਪੂ ਅਤੇ ਪਿਊਰਟੋ ਰੀਕੋ 'ਚ ਸੁਨਾਮੀ ਆਉਣ ਦਾ ਖਦਸ਼ਾ ਹੈ ਤੇ ਇਸ ਲਈ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। 
ਸੂਤਰਾਂ ਮੁਤਾਬਕ ਹੋਂਡੁਰਸ ਦੀ ਰਾਜਧਾਨੀ ਤੇਗਕੀਗਾਲਪਾ ਤੋਂ 323 ਮੀਲ ਦੀ ਦੂਰੀ 'ਤੇ ਭੂਚਾਲ ਦਾ ਕੇਂਦਰ ਰਿਹਾ ਪਰ ਅਜੇ ਤਕ ਕਿਸੇ ਤਰ੍ਹਾਂ ਦੇ ਨੁਕਸਾਨ ਕੋਈ ਸੂਚਨਾ ਨਹੀਂ ਮਿਲੀ। ਪੈਸੀਫਿਕ ਸੁਨਾਮੀ ਚਿਤਾਵਨੀ ਸੈਂਟਰ ਨੇ ਦੱਸਿਆ ਕਿ ਪਿਓਰਟੋ ਰੀਕੋ ਅਤੇ ਅਮਰੀਕੀ ਵਰਜਿਨ ਟਾਪੂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹੋ ਸਕਦਾ ਹੈ ਕਿ ਇੱਥੇ ਇਕ ਮੀਟਰ ਤਕ ਉੱਚੀਆਂ ਲਹਿਰਾਂ ਉੱਠਣ ਅਤੇ ਸੁਨਾਮੀ ਆਵੇ। ਮੈਕਸੀਕੋ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਪਰ ਇੱਥੇ ਤੀਬਰਤਾ ਬਹੁਤ ਘੱਟ ਸੀ।