ਵੈਨਕੂਵਰ ''ਚ ਫਿਰ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 4.9

02/25/2017 4:25:46 PM

ਵੈਨਕੂਵਰ— ਵੈਨਕੂਵਰ ਵਿਚ ਲਗਾਤਾਰ ਭੂਚਾਲ ਦੇ ਝਟਕੇ ਲੱਗ ਰਹੇ ਹਨ। ਇਸੇ ਲੜੀ ਵਿਚ ਉੱਤਰੀ-ਪੱਛਮੀ ਵੈਨਕੂਵਰ ਆਈਲੈਂਡ ਵਿਖੇ ਸ਼ੁੱਕਰਵਾਰ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ''ਤੇ ਭੂਚਾਲ ਦੇ ਇਨ੍ਹਾਂ ਝਟਕਿਆਂ ਦੀ ਤੀਬਰਤਾ 4.9 ਮਾਪੀ ਗਈ। ਬੁੱਧਵਾਰ ਨੂੰ ਵੀ ਇਸ ਖੇਤਰ ਵਿਚ 4.2 ਤੀਬਰਤਾ ਦਾ ਭੂਚਾਲ ਆਇਆ ਸੀ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਇਹ ਖੇਤਰ ਭੂਚਾਲ ਲਈ ਬੇਹੱਦ ਸਰਗਰਮ ਖੇਤਰ ਹੈ। ਅਧਿਕਾਰੀਆਂ ਨੇ ਕਿਹਾ ਕਿ ਥੋੜ੍ਹੇ ਕੁ ਦਿਨਾਂ ਬਾਅਦ ਇਸ ਖੇਤਰ ਵਿਚ ਭੂਚਾਲ ਦੇ ਹਲਕੇ ਝਟਕੇ ਲੱਗਦੇ ਹਨ ਅਤੇ ਕਈ ਝਟਕੇ ਤਾਂ ਲੋਕਾਂ ਨੂੰ ਮਹਿਸੂਸ ਵੀ ਨਹੀਂ ਹੁੰਦੇ।

Kulvinder Mahi

This news is News Editor Kulvinder Mahi