ਪਾਕਿ ''ਚ ਪਿਆਰ, ਭਾਰਤ ''ਚ ਮਿਲੀ ਨਫਰਤ : ਅਈਅਰ

02/13/2018 9:14:14 PM

ਇਸਲਾਮਾਬਾਦ— ਕਾਂਗਰਸ ਦੇ ਮੁਅੱਕਲ ਨੇਤਾ ਮਣੀਸ਼ੰਕਰ ਅਈਅਰ ਨੇ ਅੱਜ ਇਕ ਹੋਰ ਵਿਵਾਦਿਤ ਬਿਆਨ ਦਿੱਤਾ ਕਿ ਪਾਕਿਸਤਾਨ 'ਚ ਉਨ੍ਹਾਂ ਨੂੰ ਜਿੰਨਾ ਪਿਆਰ ਮਿਲਿਆ ਹੈ, ਭਾਰਤ 'ਚ ਉਸ ਤੋਂ ਕੀਤੇ ਜ਼ਿਆਦਾ ਨਫਰਤ ਮਿਲੀ ਹੈ। ਇਕ ਟੈਲੀਵੀਜ਼ਨ ਚੈਨਲ ਮੁਤਾਬਕ ਅਈਅਰ ਨੇ ਕਿਹਾ, ''ਪਾਕਿਸਤਾਨ 'ਚ ਹਜ਼ਾਰਾਂ ਲੋਕ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ, ਮੈਨੂੰ ਗਲੇ ਮਿਲਦੇ ਹਨ, ਸ਼ੁੱਭਕਾਮਨਾਵਾਂ ਦਿੰਦੇ ਹਨ। ਮੈਨੂੰ ਪਾਕਿਸਤਾਨ 'ਚ ਜਿੰਨਾ ਪਿਆਰ ਮਿਲਿਆ ਹੈ ਉਸ ਦੇ ਮੁਕਾਬਲੇ ਕੀਤੇ ਜ਼ਿਆਦਾ ਨਫਰਤ ਭਾਰਤ ਤੋਂ ਮਿਲੀ ਹੈ। ਮੈਂ ਇਥੇ ਆ ਕੇ ਖੁਸ਼ ਹਾਂ। ਲੋਕ ਮੇਰੀਆਂ ਗੱਲਾਂ 'ਤੇ ਤਾਲੀਆਂ ਮਾਰਦੇ ਹਨ ਕਿਉਂਕਿ ਮੈਂ ਸ਼ਾਂਤੀ ਦੀ ਗੱਲ ਕਰਦਾ ਹਾਂ।''

ਦੱਸ ਦਈਏ ਕਿ ਅਈਅਰ ਨੇ ਕਰਾਚੀ 'ਚ ਇਕ ਪ੍ਰੋਗਰਾਮ ਦੌਰਾਨ ਕੱਲ ਵੀ ਵਿਵਾਦਿਤ ਬਿਆਨ ਦਿੱਤਾ ਸੀ। ਇਕ ਪਾਕਿ ਚੈਨਲ ਨੇ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਕਿ ਉਨ੍ਹਾਂ ਨੂੰ ਇਸ਼ ਗੱਲ ਦਾ ਅਫਸੋਸ ਹੈ ਕਿ ਪਾਕਿਸਤਾਨ ਤਾਂ ਭਾਰਤ-ਪਾਕਿ ਮੁੱਦੇ ਨੂੰ ਗੱਲਬਾਕ ਦੇ ਜ਼ਰੀਏ ਹਲ ਕਰਨ ਨੂੰ ਤਿਆਰ ਹੈ ਪਰ ਭਾਰਤ ਇਸ ਦੇ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ, 'ਭਾਰਤ ਪਾਕਿ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਇਕ ਹੀ ਤਰੀਕਾ ਹੈ, ਉਹ ਹੈ ਲਗਾਤਾਰ ਤੇ ਬਿਨਾ ਰੁਕਾਵਟ ਦੇ ਗੱਲਬਾਤ ਕਰਨਾ। ਮੈਨੂੰ ਮਾਣ ਹੈ ਪਾਕਿ ਦੀ ਵਿਦੇਸ਼ ਨੀਤੀ 'ਚ ਇਹ ਤਿੰਨ ਸ਼ਬਦ ਸਵੀਕਾਰ ਕੀਤੇ ਗਏ ਹਨ ਪਰ ਦੁੱਖ ਹੈ ਕਿ ਭਾਰਤ ਦੀ ਵਿਦੇਸ਼ ਨੀਤੀ 'ਚ ਇਹ ਸਵੀਕਾਰ ਨਹੀਂ ਕੀਤੇ ਗਏ ਹਨ।'