ਡਰਾਈਵਿੰਗ ਦਾ ਹੱਕ ਮੰਗਣ ਵਾਲੀ ਅਲ-ਹਥਲਉਲ ਨੂੰ ਸਾਊਦੀ ਨੇ ਸੁਣਾਈ ਸਜ਼ਾ

12/29/2020 8:14:39 AM

ਦੁਬਈ- ਸਾਊਦੀ ਅਰਬ ਵਿਚ ਬੀਬੀਆਂ ਲਈ ਡਰਾਈਵਿੰਗ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਲੂਜੇਨ ਅਲ-ਹਥਲਉਲ ਨੂੰ 5 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 31 ਸਾਲਾ ਅਲ-ਹਥਲਉਲ ਨੂੰ ਸਾਲ 2018 ਵਿਚ ਇਕ ਦਰਜਨ ਦੂਜੀਆਂ ਬੀਬੀਆਂ ਕਾਰਜਕਰਤਾਵਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। 

ਮਾਹਰਾਂ ਦਾ ਮੰਨਣਾ ਹੈ ਕਿ ਅਲ-ਹਥਲਉਲ ਨੂੰ ਸਜ਼ਾ ਸੁਣਾਈ ਜਾਣ ਨਾਲ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਵਿਚਕਾਰ ਸਬੰਧ ਵਿਗੜ ਸਕਦੇ ਹਨ।  

ਸਥਾਨਕ ਮੀਡੀਆ ਮੁਤਾਬਕ ਬੀਬੀਆਂ ਦੇ ਅਧਿਕਾਰਾਂ ਲਈ ਕਾਰਜਕਰਤਾਵਾਂ 'ਤੇ ਰਾਜਨੀਤਕ ਪ੍ਰਬੰਧ ਨੂੰ ਬਦਲਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਗਏ ਸਨ। ਅਲ-ਹਥਲਉਲ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਜੇਲ੍ਹ ਵਿਚ ਹੈ, ਇਸ ਲਈ ਉਸ ਦੀ ਸਜ਼ਾ ਦੇ 2 ਸਾਲ ਤੇ 10 ਮਹੀਨੇ ਮੁਆਫ ਕਰ ਦਿੱਤੇ ਗਏ ਹਨ। 

ਇਹ ਵੀ ਪੜ੍ਹੋ- ਈ. ਯੂ. ਦੇ 8 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਖੇਪ ਪੁੱਜਣ 'ਚ ਹੋਵੇਗੀ ਦੇਰੀ : ਸਪੇਨ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਰਾਂ ਨੇ ਕਿਹਾ ਕਿ ਉਨ੍ਹਾਂ 'ਤੇ ਜੋ ਵੀ ਦੋਸ਼ ਲਗਾਏ ਗਏ ਹਨ, ਉਹ ਪੂਰੀ ਤਰ੍ਹਾਂ ਝੂਠੇ ਹਨ। ਅਮਰੀਕਾ ਤੇ ਯੂਰਪ ਦੇ ਮਨੁੱਖੀਅਧਿਕਾਰ ਕਾਰਜਕਰਤਾਵਾਂ ਤੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਤਤਕਾਲ ਰਿਹਾਅ ਕਰਨ ਦੀ ਮੰਗ ਕੀਤੀ ਹੈ। 

♦ਸਾਊਦੀ ਦੇ ਇਸ ਫੈਸਲੇ 'ਤੇ ਤੁਹਾਡੀ ਕੀ ਹੈ ਰਾਇ?ਕੁਮੈਂਟ ਬਾਕਸ ਵਿਚ ਦੱਸੋ
 

Lalita Mam

This news is Content Editor Lalita Mam