ਅਜਬ-ਗਜ਼ਬ : ਧਰਤੀ ਦੀ ਸਭ ਤੋਂ ਸੁੰਨਸਾਨ ਤੇ ਰਹੱਸਮਈ ਜਗ੍ਹਾ, ਜਿੱਥੇ ਕੋਈ ਨਹੀਂ ਸਕਿਆ ਪਹੁੰਚ

04/27/2023 11:47:07 PM

ਲੰਡਨ (ਇੰਟ.) : ਪ੍ਰਸ਼ਾਂਤ ਮਹਾਸਾਗਰ ਨਾਲ ਘਿਰੀ ਹੋਈ ‘ਪੁਆਇੰਟ ਨਿਮੋ’ (Point Nemo) ਨਾਂ ਦੀ ਜਗ੍ਹਾ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀ ਖੋਜ ਕਰਨ ਵਾਲੇ ਵਿਗਿਆਨੀ ਵੀ ਅਜੇ ਤੱਕ ਇੱਥੇ ਨਹੀਂ ਪਹੁੰਚ ਸਕੇ ਕਿਉਂਕਿ ਇਸ ਜਗ੍ਹਾ ’ਤੇ ਜਾਣਾ ਸੌਖਾ ਨਹੀਂ ਹੈ। ਇੱਥੇ ਮਨੁੱਖਾਂ ਜਾਂ ਕਿਸੇ ਕਿਸਮ ਦੇ ਜਾਨਵਰਾਂ ਤੇ ਪੰਛੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਜਗ੍ਹਾ ’ਤੇ ਚਾਰੇ ਪਾਸੇ ਸਿਰਫ ਸੰਨਾਟਾ ਹੀ ਪਸਰਿਆ ਹੋਇਆ ਹੈ। ਇਸ ਜਗ੍ਹਾ ਦੀ ਖੋਜ ਹਰਵੋਜ ਲੁਕਾਤੇਲਾ ਨਾਂ ਦੇ ਇਕ ਸਰਵੇ ਇੰਜੀਨੀਅਰ ਨੇ ਸਾਲ 1992 ’ਚ ਕੀਤੀ ਸੀ।

ਇਹ ਵੀ ਪੜ੍ਹੋ : 'ਭਾਜਪਾ ਦੀ ਵਿਚਾਰਧਾਰਾ 'ਚ ਜ਼ਹਿਰ...', ਵਿਵਾਦਤ ਬਿਆਨ 'ਤੇ ਖੜਗੇ ਨੇ ਦਿੱਤੀ ਸਫ਼ਾਈ

ਲੁਕਾਤੇਲਾ ਨਾਂ ਦੇ ਇਸ ਇੰਜੀਨੀਅਰ ਨੂੰ ਕੰਪਿਊਟਰ 'ਤੇ ਕੁਝ ਫ੍ਰੀਕੁਐਂਸੀ ਸੁਣ ਕੇ ਪਤਾ ਲੱਗਾ ਕਿ ਸਮੁੰਦਰ ਦਾ ਕੋਈ ਮੱਧ ਵੀ ਹੈ, ਜੋ ਮਨੁੱਖੀ ਪਹੁੰਚ ਤੋਂ ਬਹੁਤ ਦੂਰ ਹੈ। ਇੱਥੇ ਨਾ ਕੋਈ ਇਨਸਾਨ ਰਹਿੰਦਾ ਹੈ ਤੇ ਨਾ ਹੀ ਕੋਈ ਦਰੱਖਤ ਮੌਜੂਦ ਹੈ। ਇਸ ਜਗ੍ਹਾ ਦੀ ਵਰਤੋਂ ਪੁਲਾੜ ’ਚ ਖ਼ਰਾਬ ਹੋ ਚੁੱਕੇ ਸੈਟੇਲਾਈਟਸ ਨੂੰ ਸੁੱਟਣ ਲਈ ਕੀਤੀ ਜਾਂਦੀ ਹੈ। ਇਸੇ ਕਰਕੇ ਇਸ ਨੂੰ ਸੈਟੇਲਾਈਟਾਂ ਦਾ ਕਬਰਿਸਤਾਨ (graveyard of satellites) ਵੀ ਕਿਹਾ ਜਾਂਦਾ ਹੈ। ਇਸ ਜਗ੍ਹਾ ’ਤੇ ਹਜ਼ਾਰਾਂ ਕਿਲੋਮੀਟਰ ’ਚ ਸੈਟੇਲਾਈਟਸ ਦਾ ਮਲਬਾ ਖਿੱਲਰਿਆ ਹੋਇਆ ਹੈ।

ਇਹ ਵੀ ਪੜ੍ਹੋ : ਰਾਜਨਾਥ ਸਿੰਘ ਨੇ ਚੀਨ ਦੇ ਰੱਖਿਆ ਮੰਤਰੀ ਸ਼ਾਂਗਫੂ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਇਹ ਜਗ੍ਹਾ ਸਮੰਦਰ ’ਚ ਮੌਜੂਦ ਹੈ, ਇਸ ਲਈ ਇਸ ਨੂੰ ਸਮੁੰਦਰ ਦਾ ਕੇਂਦਰ ਵੀ ਕਿਹਾ ਜਾਂਦਾ ਹੈ। ਇਹ ਜਗ੍ਹਾ ਦੱਖਣੀ ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਜਗ੍ਹਾ ’ਤੇ ਕਿਸੇ ਦੇਸ਼ ਦਾ ਅਧਿਕਾਰ ਨਹੀਂ ਹੈ। ਇਸ ਟਾਪੂ ਤੋਂ 2,700 ਕਿ. ਮੀ. ਦੂਰ ਸੁੱਕੀ ਜ਼ਮੀਨ ਹੈ। ਸੰਨਾਟੇ ਨਾਲ ਭਰੀ ਇਸ ਜਗ੍ਹਾ ਬਾਰੇ ਸੁਣ ਕੇ ਹੀ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਦੱਸਣਯੋਗ ਹੈ ਕਿ ਵਿਗਿਆਨੀਆਂ ਨੇ ਸਾਲ 1997 ’ਚ ‘ਪੁਆਇੰਟ ਨਿਮੋ’ ਦੇ ਪੂਰਬ ’ਚ ਇਕ ਰਹੱਸਮਈ ਆਵਾਜ਼ ਸੁਣੀ ਸੀ। ਇਹ ਲਗਭਗ 2000 ਕਿ. ਮੀ. ਦੂਰੋਂ ਸੁਣੀ ਗਈ ਸੀ। ਹਾਲਾਂਕਿ, ਕੁਝ ਲੋਕਾਂ ਦਾ ਮੰਨਣਾ ਸੀ ਕਿ ਇਹ ਆਵਾਜ਼ ਦੂਜੀ ਦੁਨੀਆ ਦੀ ਸੀ। ਕੁਝ ਲੋਕਾਂ ਨੇ ਇਸ ਆਵਾਜ਼ ਬਾਰੇ ਕਈ ਤਰ੍ਹਾਂ ਦੀਆਂ ਥਿਊਰੀਆਂ ਵੀ ਘੜੀਆਂ।

ਇਹ ਵੀ ਪੜ੍ਹੋ : ਅਜਬ-ਗਜ਼ਬ : ਕਿਡਨੀ ਫੇਲ੍ਹ ਹੋਣ ਕਾਰਨ ਮੌਤ ਦੇ ਕੰਢੇ 'ਤੇ ਸੀ ਔਰਤ, ਪਾਲਤੂ ਕੁੱਤੇ ਨੇ ਬਚਾ ਲਈ ਜਾਨ

ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਥੇ ਚੱਟਾਨਾਂ ਵੀ ਲਗਾਤਾਰ ਟੁੱਟਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੀ ਆਵਾਜ਼ ਬੇਹੱਦ ਡਰਾਉਣੀ ਹੁੰਦੀ ਹੈ। ਇਕ ਰਿਪੋਰਟ ’ਚ ਕਿਹਾ ਗਿਆ ਕਿ ‘ਪੁਆਇੰਟ ਨਿਮੋ’ ਤੋਂ ਆਉਣ ਵਾਲੀਆਂ ਆਵਾਜ਼ਾਂ ਵੱਡੀਆਂ-ਵੱਡੀਆਂ ਬਰਫੀਲੀਆਂ ਚੱਟਾਨਾਂ ਦੇ ਟੁੱਟਣ ਦੀਆਂ ਹਨ। ਬਰਫ ਦੇ ਟੁੱਟਣ ’ਤੇ ਫਰੀਕੁਐਂਸੀ ਪੈਦਾ ਹੁੰਦੀ ਹੈ, ਜੋ ਆਵਾਜ਼ ’ਚ ਬਦਲ ਜਾਂਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh