ਲੰਡਨ ''ਚ ਹੋਵੇਗੀ ਦੁਨੀਆ ਦੀ ਸਭ ਤੋਂ ਕੀਮਤੀ ਵਿ੍ਹਸਕੀ ਦੀ ਨੀਲਾਮੀ

02/07/2020 10:32:29 PM

ਲੰਡਨ - ਪੈਪਸੀ ਬਾਟਲਿੰਗ ਕੰਪਨੀ ਨੇ ਸਵਰਗੀ ਕਾਰਜਕਾਰੀ ਅਧਿਕਾਰੀ ਰਿਚਰਡ ਗੁਡਿੰਗ ਨੇ ਨਿੱਜੀ ਕੁਲੈਕਸ਼ਨ ਵਿਚ ਰੱਖੀ ਦੁਨੀਆ ਦੀਆਂ ਕੁਝ ਦੁਰਲਭ ਅਤੇ ਸਭ ਤੋਂ ਮਹਿੰਗੀ ਵਿ੍ਹਸਕੀਆਂ ਦੀ ਸ਼ੁੱਕਰਵਾਰ ਨੂੰ ਨੀਲਾਮੀ ਕੀਤੀ ਗਈ। ਸ਼ਰਾਬ ਦੀ ਨੀਲਾਮੀ ਕਰਨ ਵਾਲੀ ਕੰਪਨੀ ਨੇ ਆਖਿਆ ਕਿ ਇਹ ਸਰਵ ਉੱਤਮ ਕੁਲੈਕਸ਼ਨ ਹੈ। ਗੁਡਿੰਗ ਦੇ ਕੁਲੈਕਸ਼ਨ ਵਿਚ 100 ਸਾਲ ਪੁਰਾਣੀ ਵਿ੍ਹਸਕੀ ਵੀ ਹੈ, ਜਿਸ ਦੀ ਕੀਮਤ 10 ਲੱਖ ਪੌਂਡ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

ਨੀਲਾਮੀ ਵਿਚ ਸਕਾਚ ਵਿ੍ਹਸਕੀ ਦੀਆਂ 3900 ਬੋਤਲਾਂ 2 ਪਡ਼ਾਵਾਂ ਵਿਚ ਵੇਚੀਆਂ ਜਾਣਗੀਆਂ। ਸ਼ੁੱਕਰਵਾਰ ਨੂੰ ਸ਼ੁਰੂ ਹੋ ਰਹੀ ਨੀਲਾਮੀ ਦੇ ਪਹਿਲੇ ਪਡ਼ਾਅ ਵਿਚ 10 ਦਿਨਾਂ ਵਿਚ ਸ਼ਰਾਬ ਦੀਆਂ 1,949 ਬੌਤਲਾਂ ਵੇਚੀਆ ਜਾਣਗੀਆਂ, ਜਿਸ ਵਿਚ 60 ਸਾਲ ਪੁਰਾਣੀ ਦੁਰਲਭ ਮੈਕਲਾਨ ਅਤੇ 50 ਸਾਲ ਪੁਰਾਣੀ ਸਪਿ੍ਰੰਗਬੈਕ ਵਿ੍ਹਸਕੀ ਸ਼ਾਮਲ ਹੈ। ਪਿਛਲੇ ਸਾਲ ਅਕਤੂਬਰ ਵਿਚ ਸੋਥਬੀ ਵਿਚ 15 ਲੱਖ ਪੌਂਡ ਵਿਚ ਵਿਕੀ ਮੈਕਲਨ ਦੁਨੀਆ ਦੀ ਸਭ ਤੋਂ ਕੀਮਤੀ ਸ਼ਰਾਬ ਸੀ। ਗੁਡਿੰਗ ਦੀ ਕੁਲੈਕਸ਼ਨ ਦੀ ਨੀਲਾਮੀ ਦੇ ਦੂਜੇ ਪਡ਼ਾਅ ਵਿਚ 10 ਅਪ੍ਰੈਲ ਤੋਂ 20 ਅਪ੍ਰੈਲ ਵਿਚਾਲੇ ਸ਼ਰਾਬ ਵੇਚੀ ਜਾਵੇਗੀ। ਪੈਪਸੀ ਕੋਲਾ ਬਾਟਲਿੰਗ ਕੰਪਨੀ ਸ਼ੁਰੂ ਕਰਨ ਵਾਲੇ ਜੇਮਸ ਗੁਡਿੰਗ ਦੇ ਪੋਤੇ ਰਿਚਰਡ ਗੁਡਿੰਗ ਦਾ 2014 ਵਿਚ ਦਿਹਾਂਤ ਹੋ ਗਿਆ ਸੀ।

Khushdeep Jassi

This news is Content Editor Khushdeep Jassi