ਲੰਡਨ ''ਚ ਇਕ ਦਿਨ ''ਚ ਸਿਰਫ 24 ਨਵੇਂ ਮਾਮਲੇ, 2 ਹਫਤਿਆਂ ''ਚ ਵਾਇਰਸ ਖਤਮ ਹੋਣ ਦੀ ਉਮੀਦ

05/16/2020 5:48:16 PM

ਲੰਡਨ- ਲੰਡਨ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਹੁਣ ਰੋਜ਼ਾਨਾ 24 ਮਾਮਲੇ ਸਾਹਮਣੇ ਆ ਰਹੇ ਹਨ। ਨਵੇਂ ਮਾਡਲ ਦੇ ਮੁਤਾਬਕ ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲੰਡਨ ਵਿਚ ਅਗਲੇ ਦੋ ਹਫਤਿਆਂ ਵਿਚ ਕੋਰੋਨਾ ਮਹਾਮਾਰੀ ਖਤਮ ਹੋ ਜਾਵੇਗੀ।

ਪਬਲਿਕ ਹੈਲਥ ਇੰਗਲੈਂਡ ਤੇ ਕੈਂਬ੍ਰਿਜ ਯੂਨੀਵਰਸਿਟੀ ਨੇ ਇਸ ਨੂੰ ਲੈ ਕੇ ਰਿਸਰਚ ਕੀਤੀ ਹੈ। ਰਿਸਰਚ ਦੇ ਮੁਤਾਬਕ ਕੋਰੋਨਾ ਵਾਇਰਸ ਰਿਪ੍ਰੋਡਕਸ਼ਨ ਰੇਟ 0.4 ਤੱਕ ਪਹੁੰਚ ਗਿਆ ਹੈ। ਲਾਕਡਾਊਨ ਤੋਂ ਪਹਿਲਾਂ ਇਹ ਰੇਟ 2.8 ਸੀ। ਵਾਇਰਸ ਰਿਪ੍ਰੋਡਕਸ਼ਨ ਰੇਟ ਤੋਂ ਇਹ ਪਤਾ ਚੱਲਦਾ ਹੈ ਕਿ ਇਕ ਇਨਫੈਕਟਿਡ ਕਿੰਨੇ ਦੂਜਿਆਂ ਤੱਕ ਫੈਲਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਹਰ 10 ਇਨਫੈਕਟਿਡ ਲੋਕ ਹੋਰ ਚਾਰ ਤੱਕ ਇਨਫੈਕਸ਼ਨ ਫੈਲਾ ਸਕਦੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹਰ 3.5 ਦਿਨ ਬਾਅਦ ਲੰਡਨ ਵਿਚ ਵਾਇਰਸ ਫੈਲਣ ਦੇ ਮਾਮਲੇ ਅੱਧੇ ਰਹਿ ਜਾਣਗੇ। ਟੈਲੀਗ੍ਰਾਫ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

'ਦ ਸਨ' ਦੀ ਰਿਪੋਰਟ ਮੁਤਾਬਕ ਇਕ ਮਾਹਰ ਨੇ ਕਿਹਾ ਕਿ ਵਾਇਰਸ ਰਿਪ੍ਰੋਡਕਸ਼ਨ ਰੇਟ ਦਾ 0.4 ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਦੂਜੇ ਮਾਹਰਾਂ ਨੇ ਕਿਹਾ ਕਿ ਲੰਡਨ ਵਿਚ ਇਕ ਦਿਨ ਵਿਚ 24 ਤੋਂ ਵਧੇਰੇ ਵਾਇਰਸ ਦੇ ਮਾਮਲੇ ਸਾਹਮਣੇ ਆ ਸਕਦੇ ਹਨ। ਮਹਾਮਾਰੀ ਚੋਟੀ 'ਤੇ ਹੋਣ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਟਿਡਾਂ ਦੀ ਗਿਣਤੀ 2.13 ਲੱਖ ਤੱਕ ਪਹੁੰਚ ਗਈ ਸੀ। ਲਾਕਡਾਊਨ ਦੇ ਲਾਗੂ ਹੋਣ ਤੋਂ ਬਾਅਦ ਇਹ ਅੰਕੜਾ 10 ਹਜ਼ਾਰ ਤੱਕ ਸਿਮਟ ਗਿਆ। ਹਾਲਾਂਕਿ ਹੁਣ ਵੀ ਕਿਹਾ ਜਾ ਰਿਹਾ ਹੈ ਕਿ ਲੰਡਨ ਵਿਚ ਵਾਇਰਸ ਇਨਫੈਕਸ਼ਨ ਦਾ ਰਿਸਕ ਬਣਿਆ ਹੋਇਆ ਹੈ।

ਕੋਰੋਨਾ ਵਾਇਰਸ ਦੇ ਚੱਲਦੇ ਯੂਕੇ ਵਿਚ ਮਰਨ ਵਾਲਿਆਂ ਦੀ ਗਿਣਤੀ 33,614 ਤੱਕ ਪਹੁੰਚ ਗਈ ਹੈ। ਕੱਲ ਕੋਰੋਨਾ ਵਾਇਰਸ ਦੇ ਕਾਰਣ ਦੇਸ਼ ਵਿਚ 428 ਲੋਕਾਂ ਦੀ ਜਾਨ ਗਈ ਹੈ। ਇਨਫੈਕਸ਼ਨ ਦੇ ਮਾਮਲਿਆਂ ਵਿਚ ਲੰਡਨ ਦੀ ਹਾਲਤ ਵਿਚ ਪਹਿਲਾਂ ਨਾਲੋਂ ਸੁਧਾਰ ਹੋ ਰਿਹਾ ਹੈ। ਬਾਕੀ ਇਲਾਕਿਆਂ ਦੀ ਤੁਲਨਾ ਵਿਚ ਇਥੇ ਵਾਇਰਸ ਦਾ ਕਹਿਰ ਘੱਟ ਹੋਇਆ ਹੈ। 

Baljit Singh

This news is Content Editor Baljit Singh