ਲੰਡਨ ਦੇ ਮੇਅਰ ਨੇ ਭਾਰਤੀ ਵਿਦਿਆਰਥੀਆਂ ਲਈ ਨਵੀਂ ਵੀਜ਼ਾ ਨੀਤੀ ਦੀ ਕੀਤੀ ਨਿੰਦਾ

06/23/2018 10:25:51 PM

ਲੰਡਨ — ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਲਈ ਸਖਤ ਕੀਤੀ ਗਈ ਬ੍ਰਿਟਿਸ਼ ਇੰਮੀਗ੍ਰੇਸ਼ਨ ਨੀਤੀ ਦਾ ਵਿਰੋਧ ਉਹ ਜਾਰੀ ਰੱਖਣਗੇ। ਹਾਲ ਹੀ 'ਚ ਸੋਧ ਕੀਤੀ ਬ੍ਰਿਟਿਸ਼ ਇੰਮੀਗ੍ਰੇਸ਼ਨ ਨੀਤੀ 'ਚ ਭਾਰਤੀਆਂ ਵਿਦਿਆਰਥੀਆਂ ਨੂੰ ਆਸਾਨੀ ਨਾਲ ਵੀਜ਼ਾ ਦੇਣ ਵਾਲਿਆਂ ਦੀ ਲਿਸਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸਾਦਿਕ ਖਾਨ ਨੇ ਇਸ ਨੂੰ ਹਮਲਾਵਰ ਅਤੇ ਗੈਰ-ਜ਼ਰੂਰੀ ਯਤਨ ਕਰਾਰ ਦਿੱਤਾ ਹੈ। ਲੰਡਨ ਦੇ ਮੇਅਰ ਯੂ. ਕੇ.-ਇੰਡੀਆ ਅਵਾਰਡਜ਼ ਫੰਕਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਭਾਰਤੀ ਵੀਜ਼ਾ ਧਾਰਕਾਂ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਦੀ ਚਿੰਤਾ ਨੂੰ ਖਾਰਜ ਕਰਦੇ ਹੋਏ ਸਾਦਿਕ ਖਾਨ ਨੇ ਕਿਹਾ ਕਿ ਅਤੀਤ ਦੀਆਂ ਘਟਨਾਨਾਂ ਦੇ ਸਬੂਤ ਕਿਸੇ ਤਰ੍ਹਾਂ ਦੀ ਚਿੰਤਾ ਪੈਦਾ ਕਰਨ ਵਾਲੇ ਨਹੀਂ ਹਨ। ਗੈਰ-ਕਾਨੂੰਨੀ ਇੰਮੀਗ੍ਰੇਸ਼ਨ ਦੇ 2 ਮਾਮਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਕੁਝ ਵੀ ਅਜਿਹਾ ਨਹੀਂ ਹੈ ਜਿਸ ਤੋਂ ਭਾਰਤੀਆਂ ਵਿਦਿਆਰਥੀਆਂ ਨੂੰ ਮਾਹੌਲ ਖਰਾਬ ਕਰਨ ਦਾ ਦੋਸ਼ੀ ਕਿਹਾ ਜਾਵੇ। ਸਾਨੂੰ ਨੀਤੀ ਬਦਲਣ ਲਈ ਅਸਲ ਅਤੇ ਸਖਤ ਸਬੂਤਾਂ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਮਾਮਲੇ 'ਚ ਅਜਿਹਾ ਕੁਝ ਨਹੀਂ ਹੈ।
ਮੇਅਰ ਨੇ ਕਿਹਾ, ਭਾਰਤੀ ਵਿਦਿਆਰਥੀਆਂ ਦਾ ਬ੍ਰਿਟੇਨ 'ਚ ਰੁਕ ਜਾਣਾ ਸਮੱਸਿਆ ਨਹੀਂ ਹੈ। ਸਬੂਤ ਅਤੇ ਅਨੁਭਵ ਦੱਸਦੇ ਹਨ ਕਿ ਪੜ੍ਹਾਈ ਕਰਨ ਲਈ ਆਉਣ ਵਾਲੇ ਇਹ ਵਿਦਿਆਰਥੀ ਸਕਾਰਾਤਮਕ ਰਵੱਈਏ ਵਾਲੇ ਹੁੰਦੇ ਹਨ। ਇਹ ਇਥੇ ਚੀਫ ਐਕਜ਼ੀਕਿਊਟਿਵ ਬਣਦੇ ਹਨ ਜਾਂ ਫਿਰ ਨਿਵੇਸ਼ਕ, ਦੋਵੇਂ ਹੀ ਸਥਿਤੀਆਂ 'ਚ ਇਹ ਭਲਾ ਕਰਦੇ ਹਨ।
ਲੇਬਰ ਪਾਰਟੀ ਦੇ ਸੀਨੀਅਰ ਨੇਤਾ ਸਾਦਿਕ ਖਾਨ ਨੇ ਕਿਹਾ, 'ਥੈਰੇਸਾ ਮੇਅ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਇੰਮੀਗ੍ਰੇਸ਼ਨ ਨੂੰ ਫਾਇਦੇਮੰਦ ਬਣਾਉਣ ਦੇ ਯਤਨ 'ਚ ਫੇਲ ਰਹੀ ਹੈ। ਅਜਿਹਾ ਲੱਗਦਾ ਹੈ ਕਿ ਸਰਕਾਰ ਦਾ ਧਿਆਨ ਬ੍ਰਿਟੇਨ 'ਚ ਭਾਰਤੀਆਂ ਦੇ ਨਿਵੇਸ਼ ਵੱਲ ਨਹੀਂ ਹੈ। ਜੇਕਰ ਸਰਕਾਰ ਨੇ ਸੋਚ ਨਹੀਂ ਬਦਲੀ ਤਾਂ ਇਹ ਮਾਹਿਰ ਲੋਕ ਕਿਸੇ ਹੋਰ ਦੇਸ਼ਾਂ ਦਾ ਰਾਹ ਫੱੜ ਲੈਣਗੇ ਅਤੇ ਫਿਰ ਸਾਡੇ ਦੇਸ਼ ਨੂੰ ਕਈ ਤਰ੍ਹਾਂ ਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।