ਮਹਾਰਾਜਾ ਦਲੀਪ ਸਿੰਘ ਦੇ ਬੇਟੇ ਦਾ ਮਹੱਲ ਵਿਕਣ ਨੂੰ ਤਿਆਰ, ਇੰਨੀ ਰੱਖੀ ਗਈ ਕੀਮਤ

08/24/2020 1:58:29 AM

ਲੰਡਨ (ਭਾਸ਼ਾ): ਮਹਾਰਾਜਾ ਦਲੀਪ ਸਿੰਘ ਦੇ ਬੇਟੇ ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਸਥਿਤ ਪਰਿਵਾਰਿਕ ਮਹੱਲ ਵਿਕਣ ਜਾ ਰਿਹਾ ਹੈ ਤੇ ਇਸ ਦੀ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਸਟਰਲਿੰਗ ਰੱਖੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਬੇਟੇ ਦਲੀਪ ਸਿੰਘ ਇੰਗਲੈਂਡ ਭੇਜੇ ਜਾਣ ਤੱਕ ਤੇ ਆਪਣਾ ਸਮਰਾਜ ਬ੍ਰਿਟਿਸ਼ ਰਾਜ ਦੇ ਤਹਿਤ ਆਉਣ ਤੱਕ ਸਿੱਖ ਸਮਰਾਜ ਦੇ ਆਖਰੀ ਮਹਾਰਾਜਾ ਸਨ। ਉਨ੍ਹਾਂ ਦੇ ਸਮਰਾਜ ਵਿਚ 19ਵੀਂ ਸਦੀ ਵਿਚ ਲਾਹੌਰ (ਪਾਕਿਸਤਾਨ) ਵੀ ਸ਼ਾਮਲ ਸੀ।

ਦਲੀਪ ਸਿੰਘ ਦੇ ਬੇਟੇ ਪ੍ਰਿੰਸ ਵਿਕਟਰ ਦਾ ਜਨਮ 1866 ਵਿਚ ਲੰਡਨ ਵਿਚ ਹੋਇਆ ਸੀ ਤੇ ਬ੍ਰਿਟੇਨ ਦੀ ਮਹਾਰਾਣੀ ਵਿਕਟੋਰੀਆ ਉਨ੍ਹਾਂ ਦੀ ਗਾਡਮਦਰ ਦੇ ਸਮਾਨ ਸੀ। ਕਈ ਸਾਲ ਬਾਅਦ ਜਦੋਂ ਪ੍ਰਿੰਸ ਵਿਕਟਰ ਨੇ ਨੌਵੇਂ ਅਰਲ ਆਫ ਕੋਵੇਂਟ੍ਰੀ ਦੀ ਬੇਟੀ ਲੇਡੀ ਐਨੀ ਕੋਵੇਂਟ੍ਰੀ ਦੇ ਨਾਲ ਆਪਣੇ ਮਿਸ਼ਰਿਤ ਨਸਲ ਦੇ ਵਿਆਹ ਨਾਲ ਉਥੋਂ ਦੇ ਸਮਰਾਜ ਵਿਚ ਖਲਬਲੀ ਪੈਦਾ ਕੀਤੀ, ਉਦੋਂ ਬ੍ਰਿਟਿਸ਼ ਅਧਿਕਾਰੀਆਂ ਨੇ ਨਵੇਂ ਵਿਆਹੇ ਜੋੜੇ ਨੂੰ ਦੱਖਣ-ਪੱਛਮੀ ਕੇਨਸਿੰਗਟਨ ਦੇ ਲਿਟਿਲ ਬਾਲਟਨ ਇਲਾਕੇ ਵਿਚ ਉਨ੍ਹਾਂ ਦੇ ਸਹੁਰਿਆਂ ਦੇ ਨਵੇਂ ਘਰ ਦੇ ਰੂਪ ਵਿਚ ਇਕ ਆਲੀਸ਼ਾਨ ਮਹੱਲ ਪੱਟੇ 'ਤੇ ਦੇ ਦਿੱਤਾ। ਇਸ ਮਹੱਲ ਦੀ ਵਿਕਰੀ ਦਾ ਆਯੋਜਨ ਕਰ ਰਹੇ ਬਾਓਸੈਂਪ ਅਸਟੇਟ ਦੇ ਪ੍ਰਬੰਧ ਡਾਇਰੈਕਟਰ ਜੇਰੇਮੀ ਗੀ ਨੇ ਕਿਹਾ ਕਿ ਲਾਹੌਰ ਦੇ ਨਿਰਵਾਸਿਤ ਕ੍ਰਾਊਨ ਪ੍ਰਿੰਸ ਦੇ ਇਸ ਸਾਬਕਾ ਆਲੀਸ਼ਾਨ ਮਹੱਲ ਦੀ ਛੱਤ ਉੱਚੀ ਹੈ, ਇਸ ਦੇ ਅੰਦਰ ਰਹਿਣ ਦੇ ਲਈ ਵਿਸ਼ਾਲ ਥਾਂ ਹੈ ਤੇ ਪਿੱਛੇ 52 ਫੁੱਟ ਦਾ ਇਕ ਬਗੀਚਾ ਵੀ ਹੈ।


ਇਹ ਮਹੱਲ 1868 ਵਿਚ ਬਣ ਕੇ ਤਿਆਰ ਹੋਇਆ ਸੀ ਤੇ ਇਸ ਨੂੰ ਅਰਧ ਸਰਕਾਰੀ ਈਸਟ ਇੰਡੀਆ ਕੰਪਨੀ ਨੇ ਖਰੀਦਿਆ ਸੀ ਤੇ ਇਸ ਨੂੰ ਪੱਟੇ 'ਤੇ ਦੇ ਕੇ ਕਿਰਾਇਆ ਹਾਸਲ ਕਰਨ ਲਈ ਇਕ ਨਿਵੇਸ਼ ਜਾਇਦਾਦ ਦੇ ਰੂਪ ਵਿਚ ਰਜਿਸਟਰ ਕਰਵਾਇਆ ਗਿਆ ਸੀ। ਉਸ ਵੇਲੇ ਭਾਰਤ 'ਤੇ ਰਾਜ ਕਰਨ ਵਾਲੀ ਈਸਟ ਇੰਡੀਆ ਕੰਪਨੀ ਨੇ ਇਹ ਮਹੱਲ ਮਾਮੂਲੀ ਕਿਰਾਏ 'ਤੇ ਦੇਸ਼ ਵਿਚੋਂ ਕੱਢੇ ਗਏ ਦਲੀਪ ਸਿੰਘ ਦੇ ਪਰਿਵਾਰ ਨੂੰ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ 1849 ਵਿਚ ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਉਨ੍ਹਾਂ ਦੀ ਉਪਾਧੀ ਦੇ ਨਾਲ ਪੰਜਾਬ ਤੋਂ ਹਟਾ ਦਿੱਤਾ ਗਿਆ ਸੀ ਤੇ ਬਾਅਦ ਵਿਚ ਦੇਸ਼ ਵਿਚੋਂ ਕੱਢ ਕੇ ਲੰਡਨ ਭੇਜ ਦਿੱਤਾ ਗਿਆ ਸੀ। 

ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ, ਮਹਾਰਾਣੀ ਬੰਬਾ ਮੂਲਰ ਤੋਂ ਉਨ੍ਹਾਂ ਦੇ ਸਭ ਤੋਂ ਵੱਡੇ ਬੇਟੇ ਸਨ। ਬੰਬਾ ਤੋਂ ਉਨ੍ਹਾਂ ਦੀ ਇਕ ਬੇਟੀ ਸੋਫੀਆ ਦਲੀਪ ਸਿੰਘ ਵੀ ਸੀ, ਜੋ ਬ੍ਰਿਟਿਸ਼ ਇਤਿਹਾਸ ਵਿਚ ਇਕ ਪ੍ਰਮੁੱਖ ਮਹਿਲਾ ਅਧਿਕਾਰ ਕਾਰਕੁੰਨ ਦੇ ਰੂਪ ਵਿਚ ਪ੍ਰਸਿੱਧ ਰਹੀ। ਪ੍ਰਿੰਸ ਵਿਕਟਰ ਜੁਆ ਖੇਡਣ, ਘੁੜਸਵਾਰੀ ਤੇ ਵੱਡੇ ਹੋਟਲਾਂ ਵਿਚ ਜਸ਼ਨ ਮਨਾਉਣ ਜਿਹੀ ਆਲੀਸ਼ਾਨ ਜੀਵਨ ਸ਼ੈਲੀ ਨੂੰ ਲੈ ਕਿ ਜਾਣੇ ਜਾਂਦੇ ਸਨ। ਸਾਲ 1902 ਵਿਚ ਕੁੱਲ 117,900 ਬ੍ਰਿਟਿਸ਼ ਪੌਂਡ ਸਟਰਲਿੰਗ (ਜੋ ਉਸ ਵੇਲੇ ਇਕ ਵੱਡੀ ਰਕਮ ਸੀ) ਦੇ ਕਰਜ਼ ਦੇ ਨਾਲ ਉਨ੍ਹਾਂ ਨੂੰ ਦਿਵਾਲੀਆ ਐਲਾਨ ਕਰ ਦਿੱਤਾ ਗਿਆ। 

ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਪ੍ਰਿੰਸ ਤੇ ਉਨ੍ਹਾਂ ਦੀ ਪਤਨੀ ਮੋਨਾਕੋ ਵਿਚ ਸਨ, ਜਿਥੇ 51 ਸਾਲ ਦੀ ਉਮਰ ਵਿਚ ਪ੍ਰਿੰਸ ਦੀ 1918 ਵਿਚ ਮੌਤ ਹੋ ਗਈ। ਸਾਲ 1871 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਇਹ ਮਹੱਲ ਈਸਟ ਇੰਡੀਆ ਕੰਪਨੀ ਦੇ ਮਾਲਿਕਾਨਾ ਹੱਕ ਵਿਚ ਰਜਿਸਟਰਡ ਸੀ, ਜਿਥੇ ਇਕ ਬਟਲਰ ਤੇ ਦੋ ਨੌਕਰ, ਅੰਗਰੇਜ਼ੀ ਭਾਸ਼ਾ ਸਿੱਖਣ ਦੇ ਲਈ ਇਕ ਗਵਰਨੇਸ ਤੇ ਇਕ ਮਾਲੀ ਨਿਯੁਕਤ ਸਨ। 

ਅਸਟੇਟ ਮੁਤਾਬਕ 2010 ਵਿਚ ਇਸ ਮਹੱਲ ਦੀ ਮੁਰੰਮਤ ਕਰਵਾਈ ਗਈ ਸੀ। 5,613 ਵਰਗ ਫੁੱਟ ਵਿਸ਼ਾਲ ਇਤਾਲਵੀ ਵਿਲਾ ਵਿਚ ਦੋ ਰਸਮੀ ਸਵਾਗਤ ਕਮਰੇ, ਇਕ ਰਸਮੀ ਪਰਿਵਾਰ ਕਮਰਾ, ਇਕ ਪਰਿਵਾਰਕ ਰਸੋਈ ਤੇ ਇਕ ਡਾਈਨਿੰਗ ਕਮਰਾ, ਪੰਜ ਮਹਿਮਾਨਾਂ ਲਈ ਕਮਰੇ, ਇਕ ਜਿਮ ਤੇ ਦੋ ਕਰਮਚਾਰੀਆਂ ਲਈ ਕਮਰੇ ਹਨ।

Baljit Singh

This news is Content Editor Baljit Singh