ਲੰਡਨ ਦੀ ਇਕ ਨਹਿਰ ''ਚੋਂ ਮਿਲੀ ਲਾਸ਼, ਜਾਂਚ ਜਾਰੀ

04/24/2018 12:03:43 PM

ਲੰਡਨ(ਸਮਰਾ)— ਲੰਡਨ ਵਿਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਸਾਊਥਾਲ ਦੀ ਗਰੈਂਡ ਯੂਨੀਅਨ ਕੈਨਾਲ ਵਿਚੋਂ ਕੱਲ ਬਾਅਦ ਦੁਪਹਿਰ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮੈਟਰੋਪੋਲੀਟਨ ਪੁਲਸ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਕਿਹਾ ਕਿ ਕੱਲ ਬਾਅਦ ਦੁਪਹਿਰ 12 ਵੱਜ ਕੇ 16 ਮਿੰਟ 'ਤੇ ਪੁਲਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਐਮਰਜੈਂਸੀ ਸਰਵਿਸਜ਼ ਵਲੋਂ ਇਕ ਲਾਸ਼ ਨੂੰ ਸਾਊਥਾਲ ਦੀ ਇਕ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਹੈ।
ਮੌਤ ਦੇ ਕਾਰਨਾਂ ਦਾ ਭਾਵੇਂ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਪਰ ਮੁੱਢਲੀ ਜਾਣਕਾਰੀ ਅਨੁਸਾਰ ਪੁਲਸ ਇਸ ਮਾਮਲੇ ਨੂੰ ਸ਼ੱਕੀ ਨਹੀਂ ਮੰਨ ਰਹੀ। ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।