ਕੋਵਿਡ-19 : ਮੋਟੇ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ, ਜਾਣੋ ਕਿਉਂ

03/24/2020 2:50:01 PM

ਲੰਡਨ (ਬਿਊਰੋ): ਦੁਨੀਆ ਭਰ ਵਿਚ ਫੈਲੇ ਕੋਵਿਡ-19 ਸੰਬੰਧੀ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲ ਹਨ। ਇਹਨਾਂ ਸਵਾਲਾਂ ਵਿਚ ਹਾਲੇ ਤੱਕ ਇਹ ਪੁੱਛਿਆ ਜਾ ਰਿਹਾ ਸੀ ਕੀ ਇਸ ਵਾਇਰਸ ਨਾਲ ਸਿਰਫ ਬਜ਼ੁਰਗ ਲੋਕ ਪ੍ਰਭਾਵਿਤ ਹੋਣਗੇ ਜਾਂ ਜਵਾਨ। ਹੁਣ ਇਕ ਨਵਾਂ ਅਤੇ ਹੋਰ ਜ਼ਿਆਦਾ ਖਤਰਨਾਕ ਸਵਾਲ ਦੁਨੀਆ ਦੇ ਸਾਹਮਣੇ ਖੜ੍ਹਾ ਹੋ ਗਿਆ ਹੈ ਕੀ ਕੋਵਿਡ-19 ਮੋਟੇ ਮਤਲਬ ਜ਼ਿਆਦਾ ਵਜ਼ਨੀ ਲੋਕਾਂ ਨੂੰ ਵੱਧ ਨੁਕਸਾਨ ਪਹੁੰਚਾ ਰਿਹਾ ਹੈ।ਇੱਥੇ ਦੱਸ ਦਈਏ ਕਿ ਯੂਰਪ ਦੀ ਨੈਸ਼ਨਲ ਹੈਲਥ ਸਰਵਿਸ (NHS) ਦੇ ਮੁਤਾਬਕ ਯੂਰਪ ਵਿਚ ਜਿੰਨੇ ਵੀ ਲੋਕ ਬੀਮਾਰ ਹੋਏ ਹਨ ਉਹਨਾਂ ਵਿਚ ਦੋ ਤਿਹਾਈ ਮੋਟੇ ਹਨ।

ਐੱਨ.ਐੱਚ.ਐੱਸ. ਮੁਤਾਬਕ ਜੇਕਰ ਤੁਹਾਡੇ ਸਰੀਰ ਵਿਚ ਲੋੜ ਤੋਂ ਵੱਧ ਚਰਬੀ ਹੈ, ਤੁਹਾਡਾ ਬੌਡੀ ਮਾਸ ਇੰਡੈਕਸ (BMI) ਜ਼ਿਆਦਾ ਹੈ ਤਾਂ ਤੁਹਾਡੇ ਲਈ ਕੋਰੋਨਾਵਾਇਰਸ ਦਾ ਖਤਰਾ ਵੱਧ ਜਾਂਦਾ ਹੈ। ਯੂਰਪ ਵਿਚ ਕੋਰੋਨਾਵਾਇਰਸ ਦੇ ਕਾਰਨ ਗੰਭੀਰ ਰੂਪ ਨਾਲ ਬੀਮਾਰ ਲੋਕਾਂ ਵਿਚੋਂ ਦੋ ਤਿਹਾਈ ਮੋਟੇ ਹਨ। ਇਸ ਦੇ ਇਲਾਵਾ ਐੱਨ.ਐੱਚ.ਐੱਸ. ਨੇ ਇਹ ਵੀ ਦੱਸਿਆ ਕਿ ਗੰਭੀਰ ਰੂਪ ਨਾਲ ਬੀਮਾਰ ਲੋਕਾਂ ਵਿਚ 40 ਫੀਸਦੀ ਲੋਕ 60 ਸਾਲ ਤੋਂ ਹੇਠਾਂ ਹਨ ਅਤੇ ਮੋਟੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇੱਕਲੇ ਯੂਨਾਈਟਿਡ ਕਿੰਗਡਮ ਵਿਚ ਕੋਰੋਨਾ ਨਾਲ ਇਨਫੈਕਟਿਡ ਕੁੱਲ ਮਰੀਜ਼ਾਂ ਵਿਚੋਂ 63 ਫੀਸਦੀ ਆਈ.ਸੀ.ਯੂ. ਵਿਚ ਹਨ। ਇਹ ਸਾਰੇ ਦੇ ਸਾਰੇ ਮੋਟੇ ਹਨ ਜਾਂ ਜ਼ਿਆਦਾ ਬੀ.ਐੱਮ.ਆਈ. ਵਾਲੇ ਹਨ।

ਬੀਤੇ 24 ਘੰਟਿਆਂ ਵਿਚ ਯੂ.ਕੇ. ਵਿਚ ਇਕ ਸਮੇਂ ਵਿਚ ਕਰੀਬ 194 ਲੋਕ ਆਈ.ਸੀ.ਯੂ. ਵਿਚ ਭਰਤੀ ਹੋ ਰਹੇ ਹਨ। ਇਹਨਾਂ ਵਿਚ ਕਰੀਬ 130 ਲੋਕ ਆਪਣੇ ਸਰੀਰ ਦੇ ਮੁਤਾਬਕ ਜ਼ਿਆਦਾ ਵਜ਼ਨੀ ਹਨ। ਕੋਵਿਡ-19 ਅਜਿਹੇ ਮੋਟੇ ਲੋਕਾਂ ਲਈ ਜ਼ਿਆਦਾ ਜਾਨਲੇਵਾ ਸਾਬਤ ਹੋ ਸਕਦਾ ਹੈ। ਆਈ.ਸੀ.ਯੂ. ਵਿਚ ਇਕ ਸਮੇਂ ਵਿਚ ਭਰਤੀ 194 ਲੋਕਾਂ ਵਿਚੋਂ 139 ਪੁਰਸ਼ ਮਰੀਜ਼ ਹਨ ਮਤਲਬ ਕਰੀਬ 71ਫੀਸਦੀ, ਜਦਕਿ ਔਰਤਾਂ 57 ਭਰਤੀ ਹੋ ਰਹੀਆਂ ਹਨ ਮਤਲਬ 29 ਫੀਸਦੀ। ਇਹਨਾਂ ਮਰੀਜ਼ਾਂ ਵਿਚੋਂ 18 ਮਰੀਜ਼ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਫੇਫੜਿਆਂ ਜਾਂ ਦਿਲ ਸੰਬੰਧੀ ਬੀਮਾਰੀ ਹੁੰਦੀ ਹੈ ਮਤਲਬ ਮੋਟਾਪੇ ਦੇ ਕਾਰਨ ਪੈਦਾ ਹੋਈਆਂ ਬੀਮਾਰੀਆਂ ਆਦਿ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19: ਸਪੇਨ 'ਚ ਘਰਾਂ 'ਚ ਸੜ ਰਹੀਆਂ ਨੇ ਲਾਸ਼ਾਂ

ਗੌਰਤਲਬ ਹੈ ਕਿ ਪਹਿਲਾਂ ਵੀ ਕਈ ਵਾਰ ਅਜਿਹੇ ਅਧਿਐਨ ਹੋ ਚੁੱਕੇ ਹਨ ਜਿਹਨਾਂ ਵਿਚ ਦੱਸਿਆ ਗਿਆ ਸੀ ਕਿ ਮੋਟੋ ਲੇਕਾਂ ਨੂੰ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਨਾਲ ਹੀ ਇਹਨਾਂ ਨੂੰ ਫੇਫੜਿਆਂ ਨਾਲ ਸੰਬੰਧਤ ਬੀਮਾਰੀਆਂ ਦੇ ਹੋਣ ਦਾ ਖਦਸ਼ਾ ਵੀ ਜ਼ਿਆਦਾ ਰਹਿੰਦਾ ਹੈ। ਡਾਕਟਰਾਂ ਦਾ ਵੀ ਮੰਨਣਾ ਹੈ ਕਿ ਮੋਟੇ ਲੋਕਾਂ ਦੇ ਸਰੀਰ ਦੀ ਪ੍ਰਤੀਰੋਧਕ ਸਮੱਰਥਾ ਉੰਨੀ ਚੰਗੀ ਨਹੀਂ ਹੁੰਦੀ ਜਿੰਨੇ ਪਤਲੇ  ਜਾਂ ਫਿੱਟ ਲੋਕਾਂ ਦੀ ਹੁੰਦੀ ਹੈ ਕਿਉਂਕਿ ਇਹ ਲੋਕ ਫਾਈਬਰ ਅਤੇ ਐਂਟੀਆਕਸੀਡੈਂਟਸ ਵਾਲੇ ਭੋਜਨ ਨਹੀਂ ਲੈਂਦੇ। ਇਸ ਨਾਲ ਇਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ।

ਜ਼ਿਆਦਾ ਵਜ਼ਨ ਹੋਣ ਜਾਂ ਮੋਟਾਪਾ ਹੋਣ ਕਾਰਨ ਸਰੀਰ ਦੇ ਡਾਇਆਫ੍ਰਾਮ ਅਤੇ ਫੇਫੜਿਆਂ ਨੂੰ ਫੁੱਲਣ-ਪਿਚਕਣ ਵਿਚ ਮੁਸ਼ਕਲ ਹੁੰਦੀ ਹੈ ਮਤਲਬ ਭਰਪੂਰ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਮੋਟੇ ਲੋਕਾਂ ਦਾ ਸਾਹ ਜਲਦੀ ਫੁੱਲਣ ਲੱਗਦਾ ਹੈ। ਇਸ ਲਈ ਉਹਨਾਂ ਦੇ ਸਰੀਰ ਦੇ ਅੰਗਾਂ ਤੱਕ ਆਕਸੀਜਨ ਦੀ ਭਰਪੂਰ ਮਾਤਰਾ ਨਹੀਂ ਪਹੁੰਚਦੀ। ਅਜਿਹੀ ਹਾਲਤ ਵਿਚ ਮੋਟੇ ਲੋਕਾਂ ਵਿਚ ਕੋਰੋਨਾ ਦੇ ਇਨਫੈਕਸ਼ਨ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ। ਉਂਝ ਵੀ ਇੰਗਲੈਂਡ ਵਿਚ ਇਸ ਸਮੇਂ 6,650 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਹਨ, 335 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਪੂਰੀ ਦੁਨੀਆ ਵਿਚ 3.50 ਲੱਖ ਤੋਂ ਵੱਧ ਲੋਕ ਇਨਫੈਕਟਿਡ ਹਨ ਅਤੇ 16 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਸੰਕਟ : ਪ੍ਰਮੀਤ ਮਾਕੋਡੇ ਅਮਰੀਕਾ 'ਚ ਭਾਰਤੀਆਂ ਦੀ ਇੰਝ ਕਰ ਰਿਹੈ ਮਦਦ

Vandana

This news is Content Editor Vandana