ਆਉਣ ਵਾਲੀ ਸਦੀ ''ਚ ਹੋਵੇਗਾ ਛੋਟੇ ਜੀਵਾਂ ਦਾ ਦਬਦਬਾ : ਅਧਿਐਨ

05/26/2019 1:54:18 PM

ਲੰਡਨ (ਭਾਸ਼ਾ)— ਵਿਗਿਆਨੀਆਂ ਮੁਤਾਬਕ ਛੋਟੇ ਪੰਛੀਆਂ ਅਤੇ ਥਣਧਾਰੀ ਜੀਵਾਂ ਦੇ ਅਗਲੇ 100 ਸਾਲ ਵਿਚ ਖਤਮ ਹੋਣ ਤੋਂ ਬਚਣ ਦੀ ਪੂਰੀ ਸੰਭਾਵਨਾ ਹੈ। ਬ੍ਰਿਟੇਨ ਵਿਚ ਯੂਨੀਵਰਸਿਟੀ ਆਫ ਸਾਊਥੈਮਪਟਨ ਦੇ ਖੋਜ ਕਰਤਾਵਾਂ ਨੇ ਅਗਲੀ ਸਦੀ ਵਿਚ ਦੁਨੀਆ ਭਰ ਵਿਚ ਛੋਟੇ ਪੰਛੀਆਂ ਅਤੇ ਥਣਧਾਰੀਆਂ ਦੇ ਭਵਿੱਖ ਦਾ ਮੁਲਾਂਕਣ ਕੀਤਾ। 

ਭਵਿੱਖ ਵਿਚ ਛੋਟੇ, ਜ਼ਿਆਦਾ ਜਣਨ ਦਰ ਸਮਰੱਥਾ ਵਾਲੇ, ਕੀੜਿਆਂ ਨੂੰ ਖਾਣ ਵਾਲੇ ਜੀਵਾਂ ਦਾ ਦਬਦਬਾ ਰਹੇਗਾ। ਜੋ ਕਈ ਤਰ੍ਹਾਂ ਦੇ ਨਿਵਾਸ (habitat) ਬਣਾਉਂਦੇ ਹਨ। ਵਿਗਿਆਨੀਆਂ ਮੁਤਾਬਕ ਇਨ੍ਹਾਂ ਵਿਚ ਚੂਹੇ ਦੀ ਤਰ੍ਹਾਂ ਦਿਸਣ ਵਾਲੇ ਡਵਾਰਫ ਗਰਬਿਲ ਵਾਂਗ ਕੁਤਰ ਕੇ ਖਾਣ ਵਾਲੇ ਜੀਵ ਅਤੇ ਸਫੇਦ ਧਾਰੀਆਂ ਵਾਲੀ ਛੋਟੀ ਚਿੜੀ ਸ਼ਾਮਲ ਹੈ। ਇਹ ਅਧਿਐਨ ਨੇਚਰ ਕਮਿਊਨੀਕੇਸ਼ਨਸ ਪਤੱਰਿਕਾ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।

Vandana

This news is Content Editor Vandana