ਇਹ ਹੋਟਲ ਦੇ ਰਿਹੈ ਅਨੋਖਾ ਆਫਰ—''ਕਸਰਤ ਕਰਕੇ ਦਿਖਾਓ, ਮੁੱਫਤ ''ਚ ਖਾਣਾ ਖਾਓ''

01/15/2017 11:52:12 AM

ਲੰਡਨ— ਲੰਡਨ ਦਾ ਇਕ ਹੋਟਲ ''ਦਿ ਰਨ ਫੋਰ ਵਨ ਕੈਫੇ'' ਲੋਕਾਂ ਨੂੰ ਇਕ ਅਨੋਖਾ ਆਫਰ ਦੇ ਰਿਹਾ ਹੈ। ਇਸ ਆਫਰ ਮੁਤਾਬਕ ਤੁਸੀਂ ਸਿਰਫ ਛੇ ਮਿੰਟਾਂ ਲਈ ਕਸਰਤ ਕਰਕੇ ਮੁੱਫਤ ਵਿਚ ਭੋਜਨ ਹਾਸਲ ਕਰ ਸਕਦੇ ਹੋ। ਇਸ ਹੋਟਲ ਦਾ ਉਦੇਸ਼ ਉਨ੍ਹਾਂ ''ਗਤੀਹੀਣ ਆਫਿਸ ਕਰਮਚਾਰੀਆਂ'' ਦੇ ਜੀਵਨ ਵਿਚ ਹਾਂ-ਪੱਖੀ ਬਦਲਾਅ ਲਿਆਉਣਾ ਹੈ, ਜੋ ਬਿਲਕੁਲ ਵੀ ਕਸਰਤ ਨਹੀਂ ਕਰਦੇ। 
ਇਸ ਹੋਟਲ ਵਿਚ ਆਉਣ ਵਾਲੇ ਗਾਹਕਾਂ ਨੂੰ ਵਰਕਆਊਟ ਦਾ ਇਕ ਸੈਸ਼ਨ ਕਰਨਾ ਪੈਂਦਾ ਹੈ, ਜਿਸ ਵਿਚ ਇਕ ਮਿੰਟ ਤੱਕ ਟਰੇਡਮਿਲ, ਇਕ ਮਿੰਟ ਤੱਕ ਦੰਡ-ਬੈਠਕਾਂ ਆਦਿ ਅਤੇ ਹੋਰ ਕਸਰਤ ਕਰਨੀ ਪੈਂਦੀ ਹੈ। ਇਸ ਕਸਰਤ ਦੇ ਬਦਲੇ ਤੁਹਾਨੂੰ ਇਸ ਹੋਟਲ ਵਿਚ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਮੁੱਫਤ ਵਿਚ ਮਿਲਣਗੀਆਂ।

Kulvinder Mahi

This news is News Editor Kulvinder Mahi