ਘੋਗੇ ਦੀ ਨਵੀਂ ਪ੍ਰਜਾਤੀ ਨੂੰ ਦਿੱਤਾ ਗਿਆ ਗ੍ਰੇਟਾ ਥਨਬਰਗ ਦਾ ਨਾਮ

02/21/2020 4:57:55 PM

ਲੰਡਨ (ਭਾਸ਼ਾ): ਵਿਗਿਆਨੀਆਂ ਨੇ ਘੋਗੇ ਦੀ ਇਕ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਹੈ। ਸਵੀਡਨ ਦੀ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਦੇ ਸਨਮਾਨ ਵਿਚ ਇਸ ਦਾ ਨਾਮ 'ਕ੍ਰੇਸਪੇਡੋਟ੍ਰੋਪਿਸ ਗ੍ਰੇਟਾ ਥਨਬਰਗੇ' ਰੱਖਿਆ ਗਿਆ ਹੈ। ਜਲਵਾਯੂ ਤਬਦੀਲੀ ਦੇ ਬਾਰੇ ਵਿਚ ਜਾਗਰੂਕਤਾ ਫੈਲਾਉਣ ਦੀਆਂ ਗ੍ਰੇਟਾ ਦੀਆਂ ਕੋਸ਼ਿਸ਼ਾਂ ਲਈ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। 

ਅਧਿਐਨ ਦੇ ਮੁਤਾਬਕ ਨਵੀਂ ਖੋਜੀ ਗਈ ਪ੍ਰਜਾਤੀ ਤਥਾਕਥਿਤ ਕੇਨਗੇਸਟ੍ਰੋਪੋਡਸ ਦੇ ਸਮੂਹ ਨਾਲ ਸਬੰਧਤ ਹੈ। ਇਹ ਜ਼ਮੀਨ 'ਤੇ ਪਾਏ ਜਾਣ ਵਾਲੇ ਘੋਗਿਆਂ ਦਾ ਸਮੂਹ ਹੈ ਜਿਹਨਾਂ 'ਤੇ ਸੋਕੇ, ਵੱਧ ਤਾਪਮਾਨ ਅਤੇ ਜੰਗਲਾਂ ਦੀ ਕਟਾਈ ਦਾ ਅਸਰ ਪੈਂਦਾ ਹੈ। ਨੀਦਰਲੈਂਡਜ਼ ਦੇ ਨੇਚੁਰਲਿਸ ਬਾਇਓਡਾਇਵਰਸਿਟੀ ਸੈਂਟਰ ਦੇ ਵਿਕਾਸਵਾਦੀ ਵਾਤਾਵਰਨਵਾਦੀ ਮੇਨੋ ਸ਼ਿਲਥੁਈਜੇਨ ਸਮੇਤ ਹੋਰ ਵਿਗਿਆਨੀਆਂ ਨੇ ਦੱਸਿਆ ਕਿ ਇਹ ਘੋਗੇ ਬਰੁਨੇਈ ਦੇ ਕੁਆਲਾ ਬੇਲਾਲੋਂਗ ਫੀਲਡ ਸਟੱਡੀਜ਼ ਸੈਂਟਰ ਦੇ ਸ਼ੋਧ ਕੇਂਦਰ ਨੇੜੇ ਪਾਏ ਗਏ ਹਨ। ਇਹਨਾਂ ਨਵੀਆਂ ਪ੍ਰਜਾਤੀਆਂ ਦੇ ਬਾਰੇ ਵਿਚ ਵਿਸਥਾਰ ਨਾਲ 'ਬਾਇਓਡਾਈਵਰਸਿਟੀ ਡਾਟਾ' ਪੱਤਰਿਕਾ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਦੱਸਿਆ ਗਿਆ ਹੈ।

Vandana

This news is Content Editor Vandana