ਕਦੇ ਭਾਰਤੀ ਮੁਨਸ਼ੀ ਦਾ ਘਰ ਹੁੰਦਾ ਸੀ ਪ੍ਰਿੰਸ ਹੈਰੀ ਤੇ ਮੇਗਨ ਦਾ ਨਵਾਂ ਘਰ

12/02/2018 2:02:33 PM

ਲੰਡਨ (ਭਾਸ਼ਾ)— ਵਿੰਡਸਰ ਸਥਿਤ ਮਹਾਰਾਣੀ ਐਲਿਜ਼ਾਬੇਥ ਦੂਜੀ ਦਾ ਘਰ ਫ੍ਰੋਗਮੋਰ ਕਾਟੇਜ ਕਦੇ ਭਾਰਤੀ ਮੁਨਸ਼ੀ ਦਾ ਘਰ ਹੋਇਆ ਕਰਦਾ ਸੀ। ਹੁਣ ਇਹ ਪ੍ਰਿੰਸ ਹੈਰੀ ਉਨ੍ਹਾਂ ਦੀ ਪਤਨੀ ਮੇਗਨ ਮਾਰਕਲ ਅਤੇ ਆਉਣ ਵਾਲੇ ਨਵੇਂ ਮਹਿਮਾਨ ਦਾ ਘਰ ਬਣਨ ਵਾਲਾ ਹੈ। ਭਾਰਤ 'ਤੇ ਮਹਾਰਾਣੀ ਵਿਕਟੋਰੀਆ ਦੇ ਸ਼ਾਸਨ ਦੌਰਾਨ ਫ੍ਰੋਗਮੋਰ ਕਾਟੇਜ ਉਨ੍ਹਾਂ ਦੇ ਭਾਰਤੀ ਵਿਸ਼ਵਾਸ ਪਾਤਰ ਅਤੇ ਸਹਿਯੋਗੀ ਅਬਦੁੱਲ ਕਰੀਮ ਅਤੇ ਉਨ੍ਹਾਂ ਦੇ ਪਰਿਵਾਰ ਦਾ ਘਰ ਹੋਇਆ ਕਰਦਾ ਸੀ। 

ਕਰੀਮ ਲੱਗਭਗ 24 ਸਾਲ ਦੀ ਉਮਰ ਵਿਚ ਆਗਰਾ ਤੋਂ ਲੰਡਨ ਗਏ ਸਨ। ਉਹ ਸਾਲ 1887 ਵਿਚ ਮਹਾਰਾਣੀ ਵਿਕਟੋਰੀਆ ਨੂੰ ਉਨ੍ਹਾਂ ਦੇ ਸ਼ਾਸਨ ਦੇ 50 ਸਾਲ ਪੂਰੇ ਹੋਣ ਦੇ ਮੌਕੇ 'ਤੇ ਖਾਸ ਮੋਹਰ ਤੋਹਫੇ ਵਿਚ ਦੇਣ ਗਏ ਸਨ। ਮਹਾਰਾਣੀ ਆਪਣੇ ਭਾਰਤੀ ਵਿਸ਼ਵਾਸ ਪਾਤਰ ਨੂੰ 'ਮੁਨਸ਼ੀ' ਕਹਿੰਦੀ ਅਤੇ ਉਨ੍ਹਾਂ ਤੋਂ ਭਾਰਤੀ ਭਾਸ਼ਾ ਉਰਦੂ ਸਿੱਖਦੀ ਸੀ। 'ਵਿਕਟੋਰੀਆ ਐਂਡ ਅਬਦੁੱਲ : ਦੀ ਐਕਸਟ੍ਰਾਓਡੀਨਰੀ ਟਰੂ ਸਟੋਰੀ ਆਫ ਕਵੀਨਜ਼ ਕਲੋਜੈਸਟ ਕੋਨਫੀਡੈਂਟ (The Extraordinary True Story of Queens Clogest Confident ) ਦੀ ਲੇਖਕਾ ਸ਼ਰਬਨੀ ਬਸੁ ਦਾ ਕਹਿਣਾ ਹੈ,''ਮਹਾਰਾਣੀ ਵਿਕਟੋਰੀਆ ਨੇ ਇਸ ਘਰ ਨੂੰ ਅਬਦੁੱਲ ਕਰੀਮ ਨੂੰ ਖਾਸ ਤੋਹਫੇ ਦੇ ਰੂਪ ਵਿਚ ਦਿੱਤਾ ਸੀ। ਉਹ ਅਕਸਰ ਕਾਟੇਜ ਜਾਂਦੀ ਅਤੇ ਕਰੀਮ ਅਤੇ ਉਨ੍ਹਾਂ ਦੀ ਪਤਨੀ ਨਾਲ ਚਾਹ ਪੀਂਦੀ। ਉਨ੍ਹਾਂ ਨੇ ਕਾਟੇਜ ਨੂੰ ਹਰ ਤਰ੍ਹਾਂ ਦੀਆਂ ਸੁੰਦਰ ਵਸਤਾਂ ਨਾਲ ਸਜਾਇਆ ਸੀ। ਇਸ ਵਿਚ ਕਈ ਚੀਜ਼ਾਂ ਯੂਰਪੀ ਰਾਜ ਪਰਿਵਾਰਾਂ ਤੋਂ ਮਿਲੀਆਂ ਹੋਈਆਂ ਸਨ।'' 

ਮਹਾਰਾਣੀ ਵਿਕਟੋਰੀਆ ਅਤੇ ਉਨ੍ਹਾਂ ਦੇ ਭਾਰਤੀ ਮੁਨਸ਼ੀ ਕਰੀਮ ਦੇ ਜੀਵਨ 'ਤੇ ਆਧਾਰਿਤ ਇਕ ਫਿਲਮ ਵੀ ਬਣੀ ਹੈ। ਇਸ ਨੂੰ ਅਕੈਡਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।

Vandana

This news is Content Editor Vandana