ਲੰਡਨ ਤੋਂ ਬਾਅਦ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਵੱਲੋਂ ਬਰਮਿੰਘਮ ''ਚ ਵੀ ਕਾਰ ਰੈਲੀ

02/07/2021 5:58:27 PM

ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੇ ਮੈਂਬਰਾਂ ਨੇ ਐਤਵਾਰ ਨੂੰ ਬਰਮਿੰਘਮ ਵਿਖੇ ਭਾਰਤੀ ਕੌਂਸਲੇਟ ਮੂਹਰਿਓ ਕਾਰਾਂ ਵਿੱਚ ਲੰਘ ਕੇ ਦਿੱਲੀ ਵਿੱਚ ਕਿਸਾਨ ਮੋਰਚੇ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ।ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੀ ਬਰਮਿੰਘਮ ਬ੍ਰਾਂਚ ਦੇ ਪ੍ਰਧਾਨ ਸ਼ੀਰਾ ਜੌਹਲ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਕਰ ਰਹੀ ਹੈ ਜਿਸ ਕਰਕੇ ਕਿਸਾਨਾਂ ਨੂੰ ਪਿਛਲੇ ਦੋ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕੜਕਦੀ ਠੰਡ ਵਿੱਚ ਸੜਕਾਂ ਉੱਤੇ ਅੰਦੋਲਨ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਸਿੱਖ ਜੱਥੇਬੰਦੀਆਂ ਵੱਲੋਂ ਕਿਸਾਨਾਂ ਦੀ ਹਮਾਇਤ 'ਚ ਵਿਸ਼ੇਸ਼ ਬੈਠਕ, ਲਈ ਗਏ ਅਹਿਮ ਫ਼ੈਸਲੇ

ਸ਼ੀਰਾ ਜੌਹਲ ਨੇ ਕਿਹਾ ਕਿ ਮੋਦੀ ਸਰਕਾਰ ਇਹ ਭੁੱਲ ਜਾਵੇ ਕਿ ਇਹ ਸੰਘਰਸ਼ਸ਼ੀਲ ਕਿਸਾਨਾਂ ਦਾ ਹੜ੍ਹ ਸਰਕਾਰ ਦੀਆਂ ਡਾਂਗਾਂ, ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਤੋਂ ਡਰਦਿਆਂ ਘਰਾਂ ਨੂੰ ਮੁੜ ਜਾਵੇਗਾ। ਮੌਜੂਦਾ ਕਿਸਾਨ ਘੋਲ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਜ਼ਦੂਰ ਕਿਸਾਨ ਏਕਤਾ ਅਤੇ ਸਾਰੇ ਵਰਗਾਂ ਦੀ ਮਦਦ ਇਸ ਘੋਲ਼ ਦੀ ਜਿੰਦ ਜਾਨ ਬਣ ਗਈ ਹੈ। ਹੁਣ ਉਹ ਸਮਝ ਗਏ ਹਨ ਕਿ ਇਹ ਲੜਾਈ ਕਿਸਾਨਾਂ ਦੀਆਂ ਫਸਲਾਂ ਦੇ ਵਾਜਬ ਭਾਅ ਦੀ ਹੀ ਨਹੀਂ ਰਹਿ ਗਈ ਸਗੋਂ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਹੋਂਦ ਦੀ ਲੜਾਈ ਵੀ ਹੈ।ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੀ ਬਰਮਿੰਘਮ ਬ੍ਰਾਂਚ ਦੇ ਸਕੱਤਰ ਭਗਵੰਤ ਸਿੰਘ ਹੁਰਾਂ ਦੱਸਿਆ ਕਿ ਮੌਜੂਦਾ ਹਾਲਾਤ ਵਿੱਚ ਕੋਰੋਨਾ ਦੀ ਬਿਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਇਕੱਠ ਨੂੰ ਛੋਟਾ ਅਤੇ ਕਾਰਾਂ ਤੱਕ ਹੀ ਸੀਮਤ ਰੱਖਿਆ ਗਿਆ ਸੀ। 

ਨੋਟ- ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਵੱਲੋਂ ਬਰਮਿੰਘਮ 'ਚ ਕਾਰ ਰੈਲੀ, ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana