ਬ੍ਰਿਟੇਨ ''ਚ ਵੀ ਹਾਲਾਤ ਬੇਕਾਬੂ, ਬਿਨਾਂ ਕਾਰਨ ਨਿਕਲਣ ''ਤੇ 93 ਹਜ਼ਾਰ ਰੁਪਏ ਜ਼ੁਰਮਾਨਾ

Sunday, Mar 29, 2020 - 08:56 AM (IST)

ਲੰਡਨ (ਬਿਊਰੋ): ਕੋਵਿਡ-19 ਨੇ ਦੁਨੀਆ ਦੇ ਵਿਚਾਰਵਾਨ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।ਬ੍ਰਿਟੇਨ ਵਿਚ ਵੀ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। 28 ਮਾਰਚ ਤੱਕ ਬ੍ਰਿਟੇਨ ਵਿਚ ਕੁੱਲ 759 ਮੌਤਾਂ ਹੋਈਆਂ ਸਨ। ਜਦਕਿ ਇਸ ਤੋਂ ਇਕ ਦਿਨ ਪਹਿਲਾਂ ਇਹ ਅੰਕੜਾ 576 ਸੀ। ਮਤਲਬ ਇਕ ਦਿਨ ਵਿਚ 181 ਮੌਤਾਂ।ਦੇਸ਼ ਵਿਚ ਹੁਣ ਤੱਕ 1,019 ਮੌਤਾਂ ਹੋ ਚੁੱਕੀਆਂ ਹਨ ਜਦਕਿ 17 ਹਜ਼ਾਰ ਤੋਂ ਵਧੇਰੇ ਇਨਫੈਕਟਿਡ ਹਨ। 23 ਮਾਰਚ ਤੱਕ ਦੇਸ ਵਿਚ 3 ਹਫਤਿਆਂ ਦਾ ਲੌਕਡਾਊਨ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਵਧਾ ਕੇ 12 ਹਫਤੇ ਕਰ ਦਿੱਤਾ ਜਾਵੇਗਾ ਪਰ ਲੋਕ ਸਮਾਜਿਕ ਦੂਰੀ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰ ਰਹੇ ਅਤੇ ਘਰੋਂ ਬਾਹਰ ਨਿਕਲ ਰਹੇ ਹਨ। 

ਕਾਨੂੰਨ ਵਿਵਸਥਾ ਲਈ ਪੁਲਿਸ ਸੜਕਾਂ 'ਤੇ ਹੈ। ਬਿਨਾਂ ਕਾਰਨ ਘਰੋਂ ਬਾਹਰ ਨਿਕਲਣ ਵਾਲਿਆਂ 'ਤੇ 1000 ਪੌਂਡ ਮਤਲਬ 30 ਹਜ਼ਾਰ ਰੁਪਏ  ਜ਼ੁਰਮਾਨਾ ਲਗਾਇਆ ਜਾ ਰਿਹਾ ਹੈ। ਲੋਕਾਂ ਨੂੰ ਸਮਝਦਾਰੀ ਵਰਤਣ ਦੀ ਅਪੀਲ ਕੀਤੀ ਗਈ ਹੈ।

ਪ੍ਰਿੰਸ ਚਾਰਲਸ, ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਸਿਹਤ ਮੰਤਰੀ ਮੈਟ ਹੈਨਕਾਕ ਸਾਰੇ ਹੀ ਕੋਰੋਨਾਵਾਇਰਸ ਪੌਜੀਟਿਵ ਪਾਏ ਗਏ ਹਨ। ਹੈਲਥਕੇਅਰ, ਸੋਸ਼ਲ ਕੇਅਰ, ਫਾਰਮੇਸੀ, ਪੁਲਸ ਅਤੇ ਦਮਕਲ ਦੇ ਇਲਾਵਾ ਸਾਰੀਆਂ ਜਨਤਕ ਤੇ ਨਿੱਜੀ ਇਮਾਰਤਾਂ ਅਤੇ ਦਫਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਥੇ ਸਾਰੇ ਸਕੂਲ 20 ਮਾਰਚ ਤੋਂ ਬੰਦ ਹਨ। ਇਸ ਦੇ ਨਾਲ ਹੀ ਸਾਰੀਆਂ ਗੈਰਜ਼ਰੂਰੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਯੂਕੇ ਆਉਣ-ਜਾਣ ਵਾਲੀਆਂ ਸਾਰੀਆਂ 90 ਫੀਸਦੀ ਫਲਾਈਟਾਂ ਰੱਦ ਹਨ।  ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਜਾਂਚ ਕਰਨ, ਹਸਪਤਾਲ ਤਿਆਰ ਕਰਨ ਅਤੇ ਭਾਈਚਾਰੇ ਵਿਚ ਵਾਇਰਸ ਫੈਲਣ ਤੋਂ ਰੋਕਣ ਲਈ ਗੰਭੀਰ ਤਣਾਅ ਵਿਚ ਹੈ। ਸਾਰੇ ਹਸਪਤਾਲਾਂ ਵਿਚ ਓ.ਪੀ.ਡੀ.ਸੇਵਾਵਾਂ ਲੱਗਭਗ ਬੰਦ ਹਨ। 
 

Vandana

This news is Content Editor Vandana