ਬਰਮਿੰਘਮ ਦੀਆਂ ਮਸਜਿਦਾਂ ''ਤੇ ਹਮਲੇ ਦੇ ਦੋਸ਼ਾਂ ਤਹਿਤ 2 ਵਿਅਕਤੀ ਕਾਬੂ

03/24/2019 5:09:00 PM

ਲੰਡਨ (ਰਾਜਵੀਰ ਸਮਰਾ)— ਬਰਮਿੰਘਮ ਵਿਚ 5 ਮਸਜਿਦਾਂ 'ਤੇ ਹੋਏ ਹਮਲਿਆਂ ਦੇ ਦੋਸ਼ਾਂ ਤਹਿਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੈਰੀ ਬਾਰ ਦਾ 34 ਸਾਲਾ ਵਿਅਕਤੀ ਇਸ ਮਾਮਲੇ ਵਿਚ ਪੁਲਿਸ ਅੱਗੇ ਖੁਦ ਪੇਸ਼ ਹੋਇਆ ਹੈ ਜਦਕਿ 38 ਸਾਲਾ ਯਾਰਡਲੇ ਵਾਸੀ ਜਿਸ ਨੂੰ ਲੋਕਾਂ ਨੇ ਫੜਿਆ ਸੀ ਨੂੰ ਬਿਨਾਂ ਕਿਸੇ ਦੋਸ਼ਾਂ ਦੇ ਰਿਹਾਅ ਕਰ ਦਿੱਤਾ ਗਿਆ ਹੈ। ਦੂਜਾ ਸ਼ੱਕੀ ਵਿਅਕਤੀ ਅਪਰਾਧਿਕ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਹਿਰਾਸਤ ਵਿਚ ਹੈ।

ਵੈਸਟ ਮਿਡਲੈਂਡ ਪੁਲਿਸ ਨੇ ਕਿਹਾ ਹੈ ਕਿ ਉਹ ਮਿਡਲੈਂਡ ਕਾਊਂਟਰ ਟੈਰੇਰਿਜ਼ਮ ਯੂਨਿਟ ਦੇ ਸਹਿਯੋਗ ਨਾਲ ਉਕਤ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਬੀਤੇ ਦਿਨੀਂ ਬਰਮਿੰਘਮ ਦੀਆਂ ਵਿਟਨ ਇਸਲਾਮਿਕ ਸੈਂਟਰ, ਵਿਟਨ ਰੋਡ, ਐਸਟਨ, ਜਾਮਾ ਮਸਜਿਦ ਬਿਰਚਫੀਲਡ ਰੋਡ ਪੈਰੀ ਬਾਰ, ਜਾਮ-ਏ-ਮਸਜਿਦ ਕਿਬਲਾਹ ਹਾਦਰਤ ਸਾਹਿਤ ਗੁਲਹਾਰ ਸ਼ਰੀਫ਼ ਸਲੇਡ ਰੋਡ, ਅਰਡਿੰਗਟਨ, ਮਸਜਿਦ ਫ਼ਾਜ਼ਿਲ ਇਸਲਾਮ ਦਾ ਬਰਾਡਵੇਅ, ਅਸਟਨ ਅਤੇ ਮੁਸਲਿਮ ਕਮਿਊਨਿਟੀ ਸੈਂਟਰ ਅਸਟਨ, ਅਲਬਰਟ ਰੋਡ, ਅਸਟਨ ਤੇ ਹਮਲਾ ਕਰ ਕੇ ਭੰਨ ਤੋੜ ਕੀਤੀ ਗਈ ਸੀ। 

Vandana

This news is Content Editor Vandana