ਰੂਸ ''ਚ ਲੌਕਡਾਊਨ : ਹੁੱਲੜਬਾਜਾਂ ''ਤੇ ਡਾਕਟਰ ਦੇ ਪਤੀ ਨੇ ਕੀਤੀ ਫਾਇਰਿੰਗ, 5 ਦੀ ਮੌਤ

04/06/2020 9:25:22 PM

ਮਾਸਕੋ (ਏਜੰਸੀ)- ਰੂਸ ਵਿਚ ਲੌਕਡਾਊਨ ਦੌਰਾਨ ਘਰੋਂ ਬਾਹਰ ਹੁੱਲੜਬਾਜ਼ੀ ਕਰਨ 'ਤੇ ਇਕ ਡਾਕਟਰ ਦੇ ਪਤੀ ਨੇ ਪੰਜ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਹ ਥਾਈਂ ਹੀ ਮਰ ਗਏ। ਪੁਤਿਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਪੂਰੇ ਦੇਸ਼ ਵਿਚ ਲੌਕਡਾਊਨ ਐਲਾਨਿਆ ਹੋਇਆ ਹੈ। ਕਤਲ ਕਰਨ ਵਾਲਾ ਖੁਦ ਵੀ ਹਸਪਤਾਲ ਵਿਚ ਕੰਮ ਕਰਦਾ ਹੈ, ਕੋਰੋਨਾ ਨਾਲ ਜੰਗ ਦੇ ਵੇਲੇ ਹੈਲਥ ਵਰਕਰਸ ਫਰੰਟਲਾਈਨ ਵਾਰੀਅਰ ਬਣ ਕੇ ਉਭਰੇ ਹਨ ਉਂਝ ਇਸ ਵਿਅਕਤੀ ਦੀ ਹਰਕਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ।

ਗੋਲੀਬਾਰੀ ਦੀ ਘਟਨਾ ਰੂਸ ਦੇ ਰਯਾਜਾਨ ਖੇਤਰ ਵਿਚ ਹੋਈ ਹੈ। ਐਨਟਨ ਫਰਾਂਚਿਕੋਵ (31) ਨੇ ਪਹਿਲਾਂ ਤੋਂ ਆਪਣੀ ਬਾਲਕਨੀ ਤੋਂ ਹੀ ਲੋਕਾਂ ਨੂੰ ਡਾਂਟਿਆ ਅਤੇ ਉਸ ਤੋਂ ਬਾਅਦ ਜਦੋਂ ਉਹ ਚੁੱਪ ਨਹੀਂ ਹੋਏ ਤਾਂ ਸ਼ਿਕਾਰ ਕਰਨ ਵਾਲਾ ਰਾਈਫਲ ਕੱਢ ਲਿਆ ਹੈ। ਜਦੋਂ ਉਹ ਫਲੈਟ ਦੇ ਬਲਾਕ ਵਿਚ ਦਾਖਲ ਹੋਏ ਤਾਂ ਐਨਟਨ ਨੇ ਪੰਜਾਂ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਵਿਚ ਮਾਰੇ ਗਏ ਪੰਜ ਲੋਕਾਂ ਵਿਚੋਂ ਇਕ ਮਹਿਲਾ ਵੀ ਸ਼ਾਮਲ ਹੈ। ਪੁਲਸ ਨੇ ਦੱਸਿਆ ਕਿ ਜਿਸ ਮਹਿਲਾ ਦੀ ਇਸ ਘਟਨਾ ਵਿਚ ਮੌਤ ਹੋਈ ਹੈ ਉਹ ਗਰਭਵਤੀ ਸੀ।

ਐਨਟਨ ਨੇ ਸੜਕ 'ਤੇ ਰੌਲਾ ਪਾਉਣ 'ਤੇ ਇਤਰਾਜ਼ ਕੀਤਾ ਸੀ ਕਿਉਂਕਿ ਉਸ ਕਾਰਨ ਉਸ ਦਾ ਬੱਚਾ ਉੱਠ ਜਾਂਦਾ। ਐਨਟਨ ਨੂੰ ਗੁੱਸਾ ਇਸ ਲਈ ਵੀ ਆਇਆ ਕਿ ਜਦੋਂ ਲੋਕਾਂ ਨੂੰ ਆਈਸੋਲੇਸ਼ਨ ਵਿਚ ਰਹਿਣ ਲਈ ਕਿਹਾ ਗਿਆ ਹੈ ਤਾਂ ਉਹ ਸੜਕ 'ਤੇ ਕਿਉਂ ਘੁੰਮ  ਰਹੇ ਹਨ। ਉਹ ਚਾਹੁੰਦਾ ਤਾਂ ਪੁਲਸ ਨਾਲ ਸੰਪਰਕ ਕਰ ਸਕਦਾ ਸੀ ਪਰ ਉਸ ਨੇ ਕਾਨੂੰਨ ਨੂੰ ਹੱਥ ਵਿਚ ਲਿਆ। ਐਨਟਨ ਪੇਟਰਨਿਟੀ ਲੀਵ 'ਤੇ ਸੀ। ਕਤਲ ਕਰਨ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਐਨਟਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ। ਉਸ ਨੂੰ ਪੁਲਸ ਨੇ ਰੋਕ ਲਿਆ।

Sunny Mehra

This news is Content Editor Sunny Mehra