ਬ੍ਰਿਸਬੇਨ ''ਚ 12 ਨਵੰਬਰ ਨੂੰ ਹੋਵੇਗਾ ਸਾਹਿਤਕ ਸਮਾਗਮ

11/11/2017 9:59:47 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ)— ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਪ੍ਰਸਿੱਧ ਲੇਖਕ ਤੇ ਸਾਬਕਾ ਪ੍ਰਿੰਸੀਪਲ ਡਾ. ਜਨਮੀਤ ਦੇ ਸਨਮਾਨ ਹਿੱਤ ਰੂ-ਬ-ਰੂ ਸਮਾਗਮ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ 12 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਸਭਾ ਦੇ ਜਨਰਲ ਸਕੱਤਰ ਸਰਬਜੀਤ ਸੋਹੀ ਨੇ ਦੱਸਿਆ ਕਿ ਇਸ ਮੌਕੇ ਜਸਵੰਤ ਵਾਗਲਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ 'ਹਾਦਸਿਆਂ ਦਾ ਜੰਗਲ਼' ਵੀ ਅਦੀਬਾ ਵਲੋਂ ਲੋਕ ਅਰਪਣ ਕੀਤਾ ਜਾਵੇਗਾ।ਸਮਾਗਮ 'ਚ ਚੇਅਰਮੈਨ ਅਮਰਜੀਤ ਮਾਹਲ, ਸਕੱਤਰ ਪਰਮਜੀਤ ਸਰਾਏ, ਪ੍ਰਧਾਨ ਜਰਨੈਲ ਬਾਸੀ, ਇੰਡੋਜ਼ ਥੀਏਟਰ ਦੇ ਸੰਸਥਾਪਕ ਰਸ਼ਪਾਲ ਹੇਅਰ ਸਮੇਤ ਸਾਹਿਤ ਪ੍ਰੇਮੀ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ।