ਕੁਈਨਜ਼ਲੈਂਡ ''ਚ ਘਰ ਦੇ ਵਿਹੜੇ ''ਚ ਜਾ ਡਿੱਗਾ ਛੋਟਾ ਜਹਾਜ਼

01/10/2018 10:39:38 AM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ 'ਚ ਸਵਾਰ ਵਿਅਕਤੀ ਵਾਲ-ਵਾਲ ਬਚ ਗਿਆ ਪਰ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਜਹਾਜ਼ ਹਾਦਸਾ ਕੁਈਨਜ਼ਲੈਂਡ ਦੇ ਹਰਵੇ ਵੇਅ 'ਚ ਵਾਪਰਿਆ, ਜਿੱਥੇ ਜਹਾਜ਼ ਘਰ ਦੀ ਛੱਤ ਨਾਲ ਟਕਰਾਉਣ ਤੋਂ ਬਾਅਦ ਵਿਹੜੇ 'ਚ ਜਾ ਡਿੱਗਾ। ਐਮਰਜੈਂਸੀ ਸੇਵਾ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਬੁੱਧਵਾਰ ਦੀ ਸਵੇਰ ਨੂੰ ਤਕਰੀਬਨ 11.00 ਵਜੇ ਵਾਪਰਿਆ। ਜਹਾਜ਼ ਦੀ ਟੱਕਰ ਘਰ ਦੀ ਛੱਤ ਨਾਲ ਹੋਈ ਅਤੇ ਇਹ ਵਿਹੜੇ 'ਚ ਡਿੱਗ ਗਿਆ।
ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ ਤਾਂ ਦੇਖਿਆ ਕਿ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ। ਜਹਾਜ਼ 'ਚ ਸਵਾਰ ਇਕ 68 ਸਾਲਾ ਵਿਅਕਤੀ ਨੂੰ ਸੱਟਾਂ ਲੱਗੀਆਂ। ਪੁਲਸ ਦਾ ਮੰਨਣਾ ਹੈ ਕਿ ਜਹਾਜ਼ ਦੀ ਦਰੱਖਤਾਂ ਨਾਲ ਟੱਕਰ ਹੋ ਗਈ ਅਤੇ ਇਹ ਘਰ ਦੇ ਵਿਹੜੇ 'ਚ ਡਿੱਗ ਪਿਆ।
ਓਧਰ ਪੈਰਾ-ਮੈਡੀਕਲ ਅਧਿਕਾਰੀਆਂ ਨੇ 68 ਸਾਲਾ ਵਿਅਕਤੀ ਦੀ ਪੁਸ਼ਟੀ ਕੀਤੀ ਹੈ, ਜੋ ਕਿ ਜਹਾਜ਼ ਦਾ ਪਾਇਲਟ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਦੇ ਸਿਰ ਅਤੇ ਦੋਹਾਂ ਗੋਡਿਆਂ 'ਤੇ ਸੱਟਾਂ ਲੱਗੀਆਂ। ਜ਼ਖਮੀ ਹਾਲਤ 'ਚ ਪਾਇਲਟ ਨੂੰ ਤੁਰੰਤ ਹਰਵੇ ਵੇਅ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ 'ਚ ਜੁਟੀ ਹੋਈ ਹੈ।