ਬ੍ਰਿਸਬੇਨ 'ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

04/23/2018 2:16:08 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਸੋਮਵਾਰ ਦੀ ਸਵੇਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਸ ਦੇ ਬੁਲਾਰੇ ਨੇ ਕਿਹਾ ਕਿ ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਸਵੇਰੇ 7.00 ਵਜੇ ਦੇ ਕਰੀਬ ਰੈੱਡਕਲਿਫ ਹਵਾਈ ਅੱਡੇ 'ਤੇ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਦੀ ਜਾਣਕਾਰੀ ਮਿਲੀ।
ਜਹਾਜ਼ ਵਿਚ ਸਵਾਰ ਦੋ ਮਹਿਲਾ ਪਾਇਲਟ ਵਾਲ-ਵਾਲ ਬਚ ਗਈਆਂ ਪਰ ਉਨ੍ਹਾਂ ਨੂੰ ਅੰਦਰੂਨੀ ਸੱਟ ਲੱਗੀਆਂ ਹਨ, ਇਸ ਲਈ ਪੈਰਾ-ਮੈਡੀਕਲ ਅਧਿਕਾਰੀਆਂ ਨੇ ਸਥਿਰ ਹਾਲਤ ਵਿਚ ਦੋਹਾਂ ਨੂੰ ਰੈੱਡਕਲਿਫ ਹਸਪਤਾਲ 'ਚ ਭੇਜਿਆ। ਸੋਮਵਾਰ ਦੀ ਦੁਪਹਿਰ ਨੂੰ ਆਸਟ੍ਰੇਲੀਅਨ ਟਰਾਂਸਪੋਰਟ ਸੁਰੱਖਿਆ ਬਿਊਰੋ ਨੇ ਇਕ ਬਿਆਨ ਜਾਰੀ ਕੀਤਾ ਕਿ ਅਧਿਕਾਰੀ ਘਟਨਾ ਦੀ ਜਾਂਚ ਕਰਨਗੇ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ 'ਚ ਕੋਈ ਯਾਤਰੀ ਸੀ ਜਾਂ ਨਹੀਂ। ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਨੁਕਸਾਨਿਆ ਗਿਆ।