Bointech ਦੇ CEO ਨੇ ਕਿਹਾ, 'ਅਗਲੇ ਸਾਲ ਦੀ ਠੰਡ ਤੋਂ ਪਹਿਲਾਂ ਆਮ ਨਹੀਂ ਹੋਵੇਗੀ ਜ਼ਿੰਦਗੀ'

11/17/2020 3:21:32 AM

ਬਰਲਿਨ/ਵਾਸ਼ਿੰਗਟਨ - ਕੋਰੋਨਾ ਵੈਕਸੀਨ 'ਤੇ ਕੰਮ ਕਰ ਰਹੀ ਬਾਇਓਨਟੈੱਕ ਦੇ ਸੀ. ਈ. ਓ. ਓਗੁਰ ਸਾਹਿਨ ਨੇ ਕਿਹਾ ਕਿ ਕੋਰੋਨਾ ਕਾਰਨ ਪ੍ਰਭਾਵਿਤ ਹੋਈ ਜ਼ਿੰਦਗੀ ਅਗਲੇ ਸਾਲ ਦੀ ਠੰਡ ਤੱਕ ਆਮ ਹੋਵੇਗੀ। ਬਾਇਓਨਟੈੱਕ ਦੇ ਸਹਿ-ਸੰਸਥਾਪਕ ਅਤੇ ਸੀ. ਈ. ਓ. ਪ੍ਰੋ. ਓਗੁਰ ਸਾਹਿਨ ਨੇ ਦੱਸਿਆ ਕਿ ਅਗਲੇ ਸਾਲ ਅਪ੍ਰੈਲ ਤੱਕ ਦੁਨੀਆ ਭਰ ਵਿਚ 30 ਕਰੋੜ ਤੋਂ ਜ਼ਿਆਦਾ ਡੋਜ਼ ਉਪਲੱਬਧ ਕਰਾਉਣ ਦਾ ਟੀਚਾ ਹੈ। ਉਨ੍ਹਾਂ ਆਖਿਆ ਕਿ ਗਰਮੀ ਦਾ ਮੌਸਮ ਸਾਡੀ ਮਦਦ ਕਰੇਗਾ ਕਿਉਂਕਿ ਗਰਮੀ ਵਿਚ ਲਾਗ ਦਰ ਘੱਟ ਹੋ ਜਾਵੇਗੀ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅਗਲੇ ਸਾਲ ਠੰਡ ਦੇ ਮੌਸਮ ਤੋਂ ਪਹਿਲਾਂ ਟੀਕਾਕਰਣ ਦੀ ਉੱਚ ਦਰ ਨੂੰ ਹਾਸਲ ਕਰ ਲਵਾਂਗੇ।

ਉਨ੍ਹਾਂ ਅੱਗੇ ਆਖਿਆ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇਸ ਤਰ੍ਹਾਂ ਦੇ ਪ੍ਰਭਾਵੀ ਟੀਕੇ ਵੱਲੋਂ ਲੋਕਾਂ ਵਿਚਾਲੇ ਲਾਗ ਫੈਲਣ ਬੰਦ ਹੋਣ ਦੀ ਉਮੀਦ ਹੈ ਅਤੇ ਇਹ ਠੰਡ ਹੁਣ ਵੀ ਮੁਸ਼ਕਿਲ ਹੋਵੇਗੀ ਕਿਉਂਕਿ ਵੈਕਸੀਨ ਦਾ ਲਾਗ ਦੀ ਗਿਣਤੀ 'ਤੇ ਵੱਡਾ ਪ੍ਰਭਾਵ ਨਹੀਂ ਪਵੇਗਾ। ਉਥੇ ਹੀ ਫਾਈਜ਼ਰ ਅਤੇ ਬਾਇਓਨਟੈੱਕ ਵੱਲੋਂ ਵਿਕਸਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਨੂੰ ਇਸ ਸਾਲ ਦੇ ਆਖਿਰ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਉਪਲਬਧ ਕਰਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਪਿਛਲੇ ਹਫਤੇ ਬਾਇਓਨਟੈੱਕ ਅਤੇ ਸਹਿ-ਨਿਰਮਾਤਾ ਫਾਈਜ਼ਰ ਨੇ ਕਿਹਾ ਸੀ ਕਿ ਉਸ ਦੇ ਟੀਕੇ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਹ 90 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਵਿਚ ਕਾਰਗਰ ਹੋ ਸਕਦੀ ਹੈ।

ਉਥੇ ਹੀ ਸੋਮਵਾਰ ਨੂੰ ਮੋਡੇਰਨਾ ਨੇ ਕਿਹਾ ਕਿ ਤੀਜੇ ਟ੍ਰਾਇਲ 'ਚ ਉਸ ਦੀ ਕੋਰੋਨਾ ਵੈਕਸੀਨ ਲਾਗ ਨੂੰ ਰੋਕਣ 'ਚ ਕਰੀਬ 94.5 ਫ਼ੀਸਦੀ ਪ੍ਰਭਾਵੀ ਹੈ। ਕੰਪਨੀ ਨੇ ਕਿਹਾ ਕਿ 30,000 ਲੋਕਾਂ 'ਤੇ ਕੀਤੇ ਗਏ ਤੀਜੇ ਕਲੀਨੀਕਲ ਟਰਾਇਲ ਦੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਕੋਵਿਡ-19 ਟੀਕਾ 94.5 ਫ਼ੀਸਦੀ ਪ੍ਰਭਾਵੀ ਹੈ। ਮੋਡੇਰਨਾ ਅਮਰੀਕੀ ਰਾਸ਼ਟਰੀ ਸਿਹਤ ਇੰਸਟੀਚਿਊਟ ਨਾਲ ਮਿਲ ਕੇ ਇਹ ਵੈਕਸੀਨ ਵਿਕਸਤ ਕਰ ਰਹੀ ਹੈ। ਸ਼ੁਰੂਆਤੀ ਨਤੀਜੇ ਅਮਰੀਕਾ 'ਚ 30,000 ਲੋਕਾਂ 'ਤੇ ਕੀਤੇ ਗਏ ਤੀਜੇ ਟਰਾਇਲ 'ਚੋਂ 95 ਵਾਲੰਟੀਅਰਾਂ ਦੇ ਆਧਾਰ 'ਤੇ ਹਨ, ਜੋ ਕੋਵਿਡ-19 ਨਾਲ ਬੀਮਾਰ ਹੋ ਗਏ ਸਨ।

Khushdeep Jassi

This news is Content Editor Khushdeep Jassi