...ਤਾਂ ਇਸ ਤਰ੍ਹਾਂ ਬਣਿਆ ਧਰਤੀ ''ਤੇ ਜੀਵਨ ਸੰਭਵ

01/24/2019 5:50:07 PM

ਵਾਸ਼ਿੰਗਟਨ— ਭਾਰਤੀ ਮੂਲ ਦੇ ਵਿਗਿਆਨੀਆਂ ਦੀ ਅਗਵਾਈ 'ਚ ਹੋਏ ਇਕ ਤਾਜ਼ਾ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਧਰਤੀ 'ਤੇ ਜੀਵਨ ਲਈ ਜ਼ਰੂਰੀ ਕਾਰਬਨ, ਨਾਈਟ੍ਰੋਜਨ ਅਤੇ ਹੋਰ ਅਜਿਹੇ ਤੱਤਾਂ ਦੀ ਪ੍ਰਾਪਤੀ ਗ੍ਰਹਿਆਂ ਦੀ ਟੱਕਰ ਦੀ ਉਸ ਘਟਨਾ ਤੋਂ ਬਾਅਦ ਹੋਈ, ਜਿਸ ਦੇ ਨਤੀਜੇ ਵਜੋਂ 4.4 ਅਰਬ ਸਾਲ ਪਹਿਲਾਂ ਚੰਦਰਮਾ ਦੀ ਉਤਪਤੀ ਹੋਈ ਸੀ।

ਅਮਰੀਕਾ ਦੀ ਰਾਈਸ ਯੂਨੀਵਰਸਿਟੀ ਦੇ ਰਾਜਦੀਪ ਦਾਸ ਗੁਪਤਾ ਨੇ ਕਿਹਾ ਕਿ ਪ੍ਰਾਚੀਨ ਕਾਲ 'ਚ ਉਲਕਾ ਪਿੰਡਾਂ ਦੇ ਅਧਿਐਨ ਦੇ ਆਧਾਰ 'ਤੇ ਵਿਗਿਆਨੀਆਂ ਨੂੰ ਲੰਮੇ ਸਮੇਂ ਤੋਂ ਜਾਣਕਾਰੀ ਸੀ ਕਿ ਧਰਤੀ ਅਤੇ ਸੌਰ ਮੰਡਲ ਦੀਆਂ ਅੰਦਰੂਨੀ ਜਮਾਤਾਂ 'ਚ ਸਥਿਤ ਚੱਟਾਨਾਂ ਵਾਲੇ ਹੋਰ ਗ੍ਰਹਿਆਂ 'ਚ ਵਿਘਟਨ ਹੋ ਕੇ ਤੱਤ ਨਿਕਲਦੇ ਰਹਿੰਦੇ ਹਨ ਪਰ ਇਸ ਦੇ ਸਮੇਂ ਅਤੇ ਪ੍ਰਣਾਲੀ 'ਤੇ ਬਹਿਸ ਚਲਦੀ ਰਹੀ।

'ਸਾਇੰਸ ਐਡਵਾਂਸਿਸ' ਨਾਂ ਦੇ ਰਸਾਲੇ 'ਚ ਪ੍ਰਕਾਸ਼ਿਤ ਅਧਿਐਨ ਦੇ ਸਹਿ ਲੇਖਕ ਦਾਸ ਗੁਪਤਾ ਮੁਤਾਬਕ ਸਾਡੀ ਖੋਜ ਪਹਿਲੀ ਹੈ, ਜੋ ਸਾਰੀਆਂ ਭੂ-ਰਸਾਇਣਿਕ ਤੱਥਾਂ ਮੁਤਾਬਕ ਸਮੇਂ ਦੀ ਵਿਆਖਿਆ ਕਰ ਸਕਦੀ ਹੈ। ਰਾਈਸ ਯੂਨੀਵਰਸਿਟੀ ਦੇ ਗ੍ਰੈਜੂਏਸ਼ਨ ਦੇ ਵਿਦਿਆਰਥੀ ਦਮਨਵੀਰ ਗਰੇਵਾਲ ਨੇ ਪ੍ਰਯੋਗਾਂ ਦੀ ਕੜੀ 'ਚ ਲੰਮੇ ਸਮੇਂ ਤੋਂ ਮੰਨੇ ਜਾ ਰਹੇ ਇਸ ਸਿਧਾਂਤ ਦੇ ਪ੍ਰੀਖਣ ਲਈ ਤੱਥ ਜੁਟਾਏ ਕਿ ਧਰਤੀ 'ਤੇ ਜੀਵਨ ਲਈ ਜ਼ਿੰਮੇਵਾਰ ਤੱਤ ਇਕ ਗ੍ਰਹਿ ਨਾਲ ਟੱਕਰ ਤੋਂ ਬਾਅਦ ਪੈਦਾ ਹੋਏ, ਜਿਸ ਕਾਰਨ ਸਲਫਰ ਦੀ ਮਾਤਰਾ ਵੱਧ ਸੀ। ਗਰੇਵਾਲ ਮੁਤਾਬਕ ਧਰਤੀ 'ਤੇ ਕਾਰਬਨ-ਨਾਈਟ੍ਰੋਜਨ ਦਾ ਅਨੁਪਾਤ ਅਤੇ ਕਾਰਬਨ, ਨਾਈਟ੍ਰੋਜਨ ਅਤੇ ਸਲਫਰ ਦੀ ਪੂਰੀ ਮਾਤਰਾ ਚੰਦਰਮਾ ਦੀ ਉਤਪਤੀ ਦੇ ਅਨੁਕੂਲ ਹੈ।

Baljit Singh

This news is Content Editor Baljit Singh