ਵਾਂਝੇ ਲੋਕਾਂ ਖ਼ਿਲਾਫ਼ ‘ਇਤਿਹਾਸਕ ਗਲਤੀਆਂ’ ਕਰਨ ’ਚ ਕਾਨੂੰਨ ਪ੍ਰਣਾਲੀ ਵੀ ਜ਼ਿੰਮੇਵਾਰ: ਚੀਫ ਜਸਟਿਸ ਚੰਦਰਚੂੜ

10/24/2023 2:14:01 PM

ਨਿਊਯਾਰਕ (ਭਾਸ਼ਾ)- ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਕਿਹਾ ਕਿ ਬਦਕਿਸਮਤੀ ਨਾਲ ਕਾਨੂੰਨ ਪ੍ਰਣਾਲੀ ਨੇ ਵਾਂਝੇ ਲੋਕਾਂ ਖ਼ਿਲਾਫ਼ ‘ਇਤਿਹਾਸਕ ਗਲਤੀਆਂ’ ਨੂੰ ਕਾਇਮ ਰੱਖਣ ਵਿੱਚ ਅਕਸਰ ‘ਮਹੱਤਵਪੂਰਣ ਭੂਮਿਕਾ’ ਨਿਭਾਈ ਹੈ। ਇਸ ਨਾਲ ਹੋਣ ਵਾਲਾ ਨੁਕਸਾਨ ਪੀੜ੍ਹੀਆਂ ਤੱਕ ਰਹਿ ਸਕਦਾ ਹੈ। ਉਹ ‘ਡਾ. ਬੀ. ਆਰ. ਅੰਬੇਡਕਰ ਦੀ ਅਧੂਰੀ ਵਿਰਾਸਤ’ ਵਿਸ਼ੇ ’ਤੇ ਮੈਸਾਚੂਸੈਟਸ ਵਿਖੇ ਵਾਲਥਮ ਸਥਿਤ ਬਰੈਂਡਿਸ ਯੂਨੀਵਰਸਿਟੀ ਵਿਖੇ ਛੇਵੀਂ ਅੰਤਰਰਾਸ਼ਟਰੀ ਕਾਨਫਰੰਸ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ- ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਗਾ ਰਹੀ ਪ੍ਰਵਾਸੀ ਮਹਿਮਾਨਾਂ ਦੀ ਚਹਿਕ, ਹੁਣ ਤੱਕ ਪਹੁੰਚੇ 1200 ਤੋਂ ਜ਼ਿਆਦਾ ਪੰਛੀ

ਚੀਫ਼ ਜਸਟਿਸ ਦਾ ਸੰਬੋਧਨ ‘ਰਿਫਾਰਮੇਸ਼ਨ ਬਿਓਂਡ ਰੀਪ੍ਰਜ਼ੈਂਟੇਸ਼ਨ : ਦਿ ਸੋਸ਼ਲ ਲਾਈਫ ਆਫ ਦਿ ਕੰਸਟੀਚਿਊਸ਼ਨ ਇਨ ਰੇਮੇਡਿੰਗ ਹਿਸਟੌਰੀਕਲ ਰਾਂਗਸ’ ਵਿਸ਼ੇ ’ਤੇ ਸੀ। ਜਸਟਿਸ ਚੰਦਰਚੂੜ ਨੇ ਕਿਹਾ ਕਿ ਪੂਰੇ ਇਤਿਹਾਸ ਵਿਚ ਹਾਸ਼ੀਏ ’ਤੇ ਰਹੇ ਸਮਾਜਿਕ ਸਮੂਹਾਂ ਨੇ ਭਿਆਨਕ ਅਤੇ ਗੰਭੀਰ ਗਲਤੀਆਂ ਦਾ ਸਾਹਮਣਾ ਕੀਤਾ, ਜੋ ਅਕਸਰ ਪੱਖਪਾਤ ਅਤੇ ਵਿਤਕਰੇ ਵਰਗੀਆਂ ਚੀਜ਼ਾਂ ਕਾਰਨ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੇਰਹਿਮ ਗੁਲਾਮ ਪ੍ਰਣਾਲੀ ਨੇ ਲੱਖਾਂ ਅਫਰੀਕੀ ਲੋਕਾਂ ਨੂੰ ਉਜੜਨ ਲਈ ਮਜ਼ਬੂਰ ਕੀਤਾ ਅਤੇ ਮੂਲ ਅਮਰੀਕੀਆਂ ਨੂੰ ਵੀ ਉਜਾੜੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੀ ਜਾਤੀਗਤ ਅਸਮਾਨਤਾਵਾਂ ਪੱਛੜੀਆਂ ਜਾਤੀਆਂ ਦੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਕਦਮ, 30 ਨਵੰਬਰ ਤੱਕ ਆਯੁਸ਼ਮਾਨ ਕਾਰਡ ਬਣਾਉਣ ਵਾਲਿਆਂ ਲਈ ਅਹਿਮ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Shivani Bassan

This news is Content Editor Shivani Bassan