ਬੇਰੁੱਤ 'ਚ ਧਮਾਕਿਆਂ ਦੇ ਬਾਅਦ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰੇ ਲੋਕ

08/09/2020 1:11:35 PM

ਬੇਰੁੱਤ (ਬਿਊਰੋ): ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਬੰਦਰਗਾਹ ਵਿਚ ਮੰਗਲਵਾਰ ਸ਼ਾਮ ਨੂੰ ਹੋਏ ਦੋ ਵਿਨਾਸ਼ਕਾਰੀ ਧਮਾਕਿਆਂ ਨੇ ਭਾਰੀ ਤਬਾਹੀ ਮਚਾਈ। ਇਹਨਾਂ ਧਮਾਕਿਆਂ ਵਿਚ ਕਰੀਬ 160 ਲੋਕ ਮਾਰੇ ਗਏ ਅਤੇ 5000 ਤੋਂ ਵੱਧ ਲੋਕ ਜ਼ਖਮੀ ਹੋਏ। ਇਸ ਨਾਲ ਸ਼ਹਿਰ ਨੂੰ ਵੀ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਿਆ। ਇਹਨਾਂ ਧਮਾਕਿਆਂ ਨੂੰ ਲੈਕੇ ਲੋਕਾਂ ਦਾ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਹੁਣ ਉਹ ਦੇਸ਼ ਦੀ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰ ਆਏ ਹਨ। 

ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸੰਸਦ ਭਵਨ ਵੱਲ ਵਧ ਰਹੇ ਹਨ। ਪੁਲਸ ਨੇ ਹਾਲਾਤ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਬਾਵਜੂਦ ਇਸ ਦੇ ਬੇਰੁੱਤ ਦੀਆਂ ਸੜਕਾਂ 'ਕੇ ਹੰਗਾਮਾ ਵੱਧਦਾ ਜਾ ਰਿਹਾ ਹੈ। ਬੇਰੁੱਤ ਵਿਚ ਜਨਤਾ ਦੇ ਗੁੱਸੇ ਅਤੇ ਪੁਲਸ ਦੇ ਨਾਲ ਸੰਘਰਸ਼ ਵਿਚ ਇਕ ਪੁਲਸ ਕਰਮੀ ਦੀ ਮੌਤ ਹੋ ਗਈ। ਉੱਥੇ ਦਰਜਨਾਂ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਹਨ। 19 ਲੋਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ ਹੈ। 

ਲੇਬਨਾਨ ਵਿਚ ਪਹਿਲਾਂ ਤੋਂ ਹੀ ਵੱਡੇ ਆਰਥਿਕ ਅਤੇ ਵਿੱਤੀ ਸੰਕਟ ਨਾਲ ਲੋਕ ਪਰੇਸ਼ਾਨ ਸਨ। ਇਸ ਵਿਚ ਬੇਰੁੱਤ ਦੇ ਬੰਦਰਗਾਹ ਵਿਚ ਹੋਏ ਧਮਾਕਿਆਂ ਨੇ ਲੋਕਾ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ। ਇਸ ਦੌਰਾਨ ਬੇਰੁੱਤ ਵਿਚ ਬੰਦਰਗਾਹ ਦੇ ਤਿੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੱਥੇ ਹਾਲ ਹੀ ਜਾਨਲੇਵਾ ਧਮਾਕੇ ਹੋਏ ਸਨ।

Vandana

This news is Content Editor Vandana