ਲੇਬਨਾਨ 'ਚ ਅੱਤਵਾਦੀ ਹਮਲਾ, ਇਕ ਫੌਜੀ ਦੀ ਮੌਤ ਤੇ ਕਈ ਜ਼ਖਮੀ

06/04/2019 9:12:12 AM

ਬੈਰੂਤ— ਉੱਤਰੀ ਲੇਬਨਾਨ ਦੇ ਤ੍ਰਿਪੋਲੀ 'ਚ ਅੱਤਵਾਦੀਆਂ ਦੇ ਇਕ ਸਮੂਹ ਨੇ ਫੌਜ ਦੇ ਗਸ਼ਤੀ ਦਲ ਅਤੇ ਪੁਲਸ ਅਧਿਕਾਰੀਆਂ 'ਤੇ ਤਿੰਨ ਵਾਰ ਹਮਲੇ ਕੀਤੇ, ਜਿਸ ਕਾਰਨ ਇਕ ਫੌਜੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। 

ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੇ ਤ੍ਰਿਪੋਲੀ ਦੀ ਬੰਦਰਗਾਹ ਵਾਲੇ ਇਲਾਕੇ 'ਚ ਗੋਲੀਬਾਰੀ ਕੀਤੀ। ਹਥਿਆਰਬੰਦ ਫੌਜ ਨੇ ਹਾਲਾਂਕਿ ਅਜੇ ਤਕ ਅਧਿਕਾਰਕ ਤੌਰ 'ਤੇ ਆਪਣੇ ਅਧਿਕਾਰੀ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਵਾਟੰਡ ਅੱਤਵਾਦੀ ਦੇ ਸਾਥੀਆਂ ਦੇ ਇਕ ਸਮੂਹ ਨੇ ਸੋਮਵਾਰ ਰਾਤ ਨੂੰ ਲਗਭਗ 11 ਵਜੇ ਤ੍ਰਿਪੋਲੀ ਦੇ ਮੱਧ 'ਚ ਸਥਿਤ ਇਕ ਬੈਂਕ ਅਤੇ ਅੰਦਰੂਨੀ ਸੁਰੱਖਿਆ ਫੌਜ ਦੇ ਇਕ ਸਮੂਹ 'ਤੇ ਗੋਲੀਆਂ ਚਲਾਈਆਂ। ਇਸ ਦੇ ਇਲਾਵਾ ਫੌਜ ਦੀ ਇਕ ਕਾਰ ਨੂੰ ਉਡਾ ਦਿੱਤਾ ਗਿਆ, ਜਿਸ ਕਾਰਨ ਇਕ ਫੌਜੀ ਦੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਇਕ ਇਮਾਰਤ 'ਚ ਲੁਕੇ ਹੋਏ ਸਨ, ਜਿਨ੍ਹਾਂ ਨੂੰ ਸੁਰੱਖਿਆ ਫੌਜ ਨੇ ਘੇਰ ਲਿਆ। ਇਮਾਰਤ 'ਚ ਆਮ ਲੋਕਾਂ ਦੇ ਹੋਣ ਕਾਰਨ ਹਾਲਾਂਕਿ ਅਜੇ ਤਕ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਨਹੀਂ ਹੋਈ ਹੈ।