ਕੁਲਭੂਸ਼ਣ ਜਾਧਵ ਵਲੋਂ ਰਹਿਮ ਪਟੀਸ਼ਨ ਦਾਇਰ : ਆਈ.ਐਸ.ਪੀ.ਆਰ.
06/22/2017 8:04:53 PM
ਇਸਲਾਮਾਬਾਦ— ਪਾਕਿਸਤਾਨ ਦੀ ਜੇਲ 'ਚ ਬੰਦ ਭਾਰਤ ਦੇ ਸਾਬਤਾ ਨੇਵੀ ਅਫਸਰ ਕੁਲਭੂਸ਼ਣ ਜਾਧਵ ਵਲੋਂ ਰਹਿਮ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਦਾਅਵਾ ਇੰਟਰ ਸਰਵਿਸ ਪਬਲਿਕ ਰਿਲੇਸ਼ਨ (ਆਈ.ਐਸ.ਪੀ.ਆਰ.) ਵਲੋਂ ਦਿੱਤੀ ਗਈ ਹੈ।
#KulbhushanJadhav files mercy petition to Pak Army chief seeking forgiveness for his espionage, terrorist&subversive activities, claims ISPR pic.twitter.com/BGsggx1jHh
— ANI (@ANI_news) June 22, 2017
ਜਾਣਕਾਰੀ ਮੁਤਾਬਕ ਆਈ.ਐਸ.ਪੀ.ਆਰ. ਨੇ ਦਾਅਵਾ ਕੀਤਾ ਹੈ ਕਿ ਭਾਰਤੀ ਸਾਬਕਾ ਨੇਵੀ ਅਧਿਕਾਰੀ ਕੁਲਭੂਸ਼ਣ ਨੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਰਹਿਮ ਦੀ ਪਟੀਸ਼ਨ ਦਿੱਤੀ ਹੈ, ਜਿਸ 'ਚ ਜਾਸੂਸੀ, ਅੱਤਵਾਦੀ ਤੇ ਵਿਧਰੋਹੀ ਗਤੀਵਿਧੀਆਂ ਦੇ ਲਈ ਮੁਆਫੀ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਦੋਸ਼ 'ਚ ਫਾਂਸੀ ਦੀ ਸਜ਼ਾ ਸੁਣਾਈ ਹੈ। ਜਿਸ ਦੇ ਵਿਰੋਧ 'ਚ ਭਾਰਤ ਨੇ ਆਈ.ਸੀ.ਜੇ. 'ਚ ਅਪੀਲ ਕੀਤੀ ਸੀ ਤੇ ਆਈ.ਸੀ.ਜੇ. ਨੇ ਇਸ ਸਬੰਧ 'ਚ ਆਖਰੀ ਫੈਸਲਾ ਆਉਣ ਤੱਕ ਕੁਲਭੂਸ਼ਣ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ ਸੀ। ਕੁਲਭੂਸ਼ਣ ਮਾਮਲੇ 'ਚ ਅੰਤਰਰਾਸ਼ਟਰੀ ਅਦਾਲਤ ਨੇ ਅਗਲੀ ਸੁਣਵਾਈ ਸਤੰਬਰ ਮਹੀਨੇ ਮੁਕਰਰ ਕੀਤੀ ਹੈ।