ਲੈਰੀ ਹੋਗਨ ਨੇ ਦੂਜੀ ਵਾਰ ਜਿੱਤੀ ਮੈਰੀਲੈਂਡ ਗਵਰਨਰ ਦੀ ਸੀਟ

11/09/2018 11:16:27 AM

ਮੈਰੀਲੈਂਡ (ਰਾਜ ਗੋਗਨਾ)— ਮੈਰੀਲੈਂਡ ਗਵਰਨਰ ਲੈਰੀ ਹੋਗਨ ਨੇ ਜਿੱਤ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਮੈਰੀਲੈਂਡ ਵੋਟਰਾਂ ਦਾ ਧੰਨਵਾਦ ਕਰਦਾ ਹਾਂ।ਜਿਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਗਵਰਨਰ ਨੂੰ ਦੂਜੀ ਵਾਰ ਜਿਤਾ ਕੇ 50 ਸਾਲਾ ਪੁਰਾਣਾ ਇਤਿਹਾਸ ਮੁੜ ਮੈਰੀਲੈਂਡ ਵਿਚ ਦੁਹਰਾ ਦਿੱਤਾ ਹੈ। ਲੈਰੀ ਹੋਗਨ ਨੇ ਕਿਹਾ ਕਿ ਇਹ ਮੇਰੀ ਜਿੱਤ ਨਹੀਂ ਹੈ, ਇਹ ਜਿੱਤ ਉਨ੍ਹਾਂ ਕੰਮਾਂ ਦੀ ਹੈ ਜਿਨ੍ਹਾਂ ਨੂੰ ਮੈਰੀਲੈਂਡ ਵੋਟਰਾਂ ਨੇ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਮੈਂ ਬੈਨ ਜੈਲਸ ਦੀ ਸਖਸ਼ੀਅਤ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਚੋਣ ਦੌਰਾਨ ਮੇਰੇ ਕੰਮਾਂ ਪ੍ਰਤੀ ਆਪਣਾ ਇਰਾਦਾ ਦਰਜ ਕੀਤਾ ਹੈ।

ਲੈਰੀ ਹੋਗਨ ਨੇ ਲੈਫਟੀਨੈਂਟ ਗਵਰਨਰ, ਸਾਰੀ ਵਰਕਿੰਗ ਕਮੇਟੀ ਟੀਮ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਮੈਰੀਲੈਂਡ ਵਸਨੀਕਾਂ ਦਾ ਗਵਰਨਰ ਹਾਂ ਤੇ ਉਨ੍ਹਾਂ ਦੇ ਇੱਛਾ ਅਨੁਸਾਰ ਕੰਮ ਕਰਦਾ ਰਹਾਂਗਾ। ਉਨ੍ਹਾਂ ਕਿਹਾ ਅਮਰੀਕਾ ਦੇ ਇਤਿਹਾਸ ਵਿਚ ਇਹ ਦੂਜੀ ਵਾਰ ਹੋਇਆ ਹੈ ਕਿ ਰਿਬਪਲਿਕਨ ਗਵਰਨਰ ਨੂੰ ਚੁਣਿਆ ਹੈ। ਲੋਕ ਯਾਦ ਰੱਖਣਗੇ ਕਿ ਇਹ ਸਭ ਕੁਝ ਅਮਰੀਕਾ ਦੇ 248 ਸਾਲ ਦੇ ਇਤਿਹਾਸ ਵਿਚ ਇਸ ਕਰਕੇ ਹੋਇਆ ਹੈ ਕਿਉਂਕਿ ਲੋਕਾਂ ਦੇ ਪਿਆਰ ਨੇ ਮੇਰੇ ਕੰਮਾਂ 'ਤੇ ਮੋਹਰ ਲਾਈ ਹੈ।ਜਸਦੀਪ ਸਿੰਘ ਜੱਸੀ, ਸਾਜਿਦ ਤਰਾਰ ਅਤੇ ਸਟੀਵ ਮਕੈਡਮ ਡਾਇਰੈਕਟਰ ਕਮਿਉਨਿਟੀ ਅਫੇਅਰ ਨੇ ਲੈਰੀ ਹੋਗਨ ਨੂੰ ਵਧਾਈ ਦਿੱਤੀ ਅਤੇ ਜਿੱਤ ਦੇ ਜਸ਼ਨ ਵਿਚ ਆਪਣੀ ਹਾਜ਼ਰੀ ਜੁਟਾਈ।

ਸਾਊਥ ਏਸ਼ੀਅਨ ਦੀ ਸਮੁੱਚੀ ਟੀਮ ਪੱਬਾਂ ਭਾਰ ਜਿੱਤ ਦੇ ਜਸ਼ਨ ਵਿਚ ਆਪਣੀ ਸ਼ਮੂਲੀਅਤ ਨੂੰ ਹਾਜ਼ਰੀਨ ਨਾਲ ਸਾਂਝਾ ਕਰਦੀ ਰਹੀ। ਜਿਸ ਵਿਚ ਪ੍ਰਿਤਪਾਲ ਸਿੰਘ ਲੱਕੀ, ਪਵਨ ਬੈਜਵਾੜਾ, ਡਾ. ਸੁਰਿੰਦਰ ਸਿੰਘ ਗਿੱਲ, ਮੋਹਨ ਗਰੋਵਰ, ਡਾ. ਅਰੁਣ ਭੰਡਾਰੀ, ਵੰਦਨਾ ਭੰਡਾਰੀ, ਅੰਜਨਾ ਬਰੋਦਰੀ, ਡਾ. ਕਾਰਤਿਕ ਡਿਸਾਈ ਅਤੇ ਡਾ. ਰਿਜਵੀ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਉਂਦਿਆਂ ਇਸ ਜਿੱਤ ਦੇ ਜਸ਼ਨ ਵਿਚ ਭਾਗੀਦਾਰ ਬਣੇ।ਸਾਰੀ ਟੀਮ ਨੇ ਲੈਰੀ ਹੋਗਨ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਤੇ ਮੁੜ ਮੈਰੀਲੈਂਡ ਸਟੇਟ ਨੂੰ ਹੋਰ ਬਿਹਤਰ ਬਣਾਉਣ ਦਾ ਜ਼ਿਕਰ ਕੀਤਾ ਤਾਂ ਜੋ ਅਮਰੀਕਾ ਵਿਚ ਇਹ ਸਟੇਟ ਸਰਵਾਮ ਸਟੇਟ ਵਜੋਂ ਅਪਨਾ ਨਾਮ ਦਰਜ ਕਰਵਾ ਸਕੇ।

Vandana

This news is Content Editor Vandana