ਭੂਚਾਲ ਤੋਂ ਬਾਅਦ ਇਟਲੀ ''ਚ ਹੋਟਲ ''ਤੇ ਡਿੱਗਿਆ ਬਰਫ ਦਾ ਪਹਾੜ, ਕਈ ਲੋਕਾਂ ਦੀ ਮੌਤ

01/19/2017 4:36:57 PM

ਰੋਮ/ਇਟਲੀ (ਕੈਂਥ)— ਇਟਲੀ ''ਚ ਪੈ ਰਹੀ ਬਰਫ ਉਸ ਵੇਲੇ ਲਗਭਗ 30 ਲੋਕਾਂ ਦੀ ਜਾਨ ਦਾ ਖੋਅ ਬਣ ਗਈ, ਜਦੋਂ ਅਚਾਨਕ ਆਏ ਭੂਚਾਲ ਕਾਰਨ ਬਰਫ ਦੇ ਬਣੇ ਪਹਾੜ ਹੇਠਾਂ ਡਿੱਗ ਗਏ। ਇਸ ਘਟਨਾ ਨਾਲ ਬਰਫੀਲੇ ਮੌਸਮ ਦਾ ਬਰਫ ਦੀਆਂ ਪਹਾੜੀਆਂ ''ਚ ਅਨੰਦ ਲੈਣ ਗਏ ਸੈਲਾਨੀਆਂ ਉਪਰ ਬਹੁਤ ਵੱਡਾ ਪ੍ਰਭਾਵ ਹੋਇਆ, ਜਦੋ ਇਲਾਕੇ ਦੇ ਇਕ ਹੋਟਲ ''ਚ ਰਾਤ ਬਿਤਾਉਣ ਲਈ ਰੁਕੇ ਹੋਏ ਸਨ ਤਾਂ ਭੁਚਾਲ ਕਾਰਨ ਬਰਫ ਦੀਆਂ ਪਹਾੜੀਆਂ ਨੇ ਹੋਟਲ ਬੁਕਲ ''ਚ ਲੈ ਲਿਆ, ਜਿਸ ਕਾਰਨ ਇਟਲੀ ਦੇ ਗ੍ਰਾਨ ਸਾਸੋ ਪਹਾੜੀ ਹੇਠਾਂ ਢਲਾਣ ''ਤੇ ਸਥਿਤ ਇਸ ਹੋਟਲ ਰੇਸੋਪੀਆਨੋ ਵਿਚ ਲਗਭਗ 30 ਲੋਕਾਂ ਦੀ ਜਾਨ ਚਲੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਟਲੀ ਦੇ ਸੁਰੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਰਾਹਤ ਦੀਆਂ ਕਾਰਵਾਈਆਂ ਨੂੰ ਜੰਗੀ ਪੱਧਰ ''ਤੇ ਸ਼ੁਰੂ ਕਰ ਦਿੱਤਾ ਪਰ ਖਬਰ ਲਿਖੇ ਜਾਣ ਤੱਕ ਵਿਭਾਗ ਵਲੋਂ ਹੋਟਲ ਅੰਦਰ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਮਰਨ ਵਾਲਿਆਂ ਦੀ ਅਜੇ ਤੱਕ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਇਟਲੀ ਪ੍ਰਸਾਸਨ ਨੇ ਜਿਨ੍ਹਾਂ ਇਲਾਕਿਆਂ ''ਚ ਭਾਰੀ ਬਰਫਵਾਰੀ ਹੋ ਰਹੀ ਹੈ ਉਨ੍ਹਾਂ ਇਲਾਕਿਆਂ ''ਚ ਲੋਕਾਂ ਨੂੰ ਨਾ ਦੀ ਸਲਾਹ ਦਿੱਤੀ ਹੈ।