ਲੇਡੀ ਗਾਗਾ ਨੇ ਸ਼ੱਟਡਾਊਨ ਨੂੰ ਲੈ ਕੇ ਟਰੰਪ, ਮਾਇਕ ਪੇਂਸ ''ਤੇ ਵਿੰਨ੍ਹਿਆ ਨਿਸ਼ਾਨਾ

01/21/2019 10:38:29 PM

ਵਾਸ਼ਿੰਗਟਨ — ਪੋਪ ਸਟਾਰ ਲੇਡੀ ਗਾਗਾ ਨੇ ਅਮਰੀਕਾ 'ਚ ਜਾਰੀ ਸ਼ੱਟਡਾਊਨ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਇਕ ਪੇਂਸ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਹ ਬੀਤੇ ਕੁਝ ਸਮੇਂ ਤੋਂ ਗਾਇਕੀ ਤੋਂ ਛੋਟਾ ਜਿਹਾ ਬ੍ਰੇਕ ਲਿਆ ਹੋਇਆ ਸੀ। ਪਰ ਸ਼ਨੀਵਾਰ ਨੂੰ ਲਾਸ ਵੇਗਾਸ 'ਚ ਆਪਣੇ ਪ੍ਰੋਗਰਾਮ ਵਿਚਾਲੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਲੈ ਕੇ ਟਿੱਪਣੀ ਕੀਤੀ।
ਪਿਆਨੋ 'ਤੇ ਬੈਠਣ ਤੋਂ ਪਹਿਲਾਂ ਉਸ ਨੇ ਆਖਿਆ ਕਿ ਰਾਸ਼ਟਰਪਤੀ ਸਾਡੀ ਸਰਕਾਰ ਨੂੰ ਕ੍ਰਿਪਾ ਦੁਬਾਰਾ ਕੰਮ ਕਰਨ ਦਿਓ। ਅਜਿਹੇ ਕੋਈ ਲੋਕ ਹਨ ਜਿਹੜੇ ਸਿਰਫ ਤਨਖਾਹ 'ਤੇ ਗੁਜਾਰਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਪੈਸੇ ਚਾਹੀਦੇ ਹਨ। ਉਥੇ ਉਪ ਰਾਸ਼ਟਰਪਤੀ ਮਾਇਕ ਪੇਂਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਗਾਗਾ ਨੇ ਕਿਹਾ ਕਿ ਮਾਇਕ ਪੇਂਸ, ਜੋ ਸੋਚਦੇ ਹਨ ਕਿ ਉਨ੍ਹਾਂ ਦੀ ਪਤਨੀ ਦੇ ਅਜਿਹੇ ਸਕੂਲ 'ਚ ਕੰਮ ਕਰਨਾ ਠੀਕ ਹੈ ਜਿੱਥੇ ਐੱਲ. ਜੀ. ਬੀ. ਟੀ. ਕਿਊ. 'ਤੇ ਪਾਬੰਦੀ ਹੈ, ਤਾਂ ਤੁਸੀਂ ਗਲਤ ਹੋ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੇਂਸ ਦੀ ਪਤਨੀ ਦੀ ਅਜਿਹੇ ਸਕੂਲ 'ਚ ਨੌਕਰੀ ਕਰਨ ਲਈ ਕਾਫੀ ਨਿੰਦਾ ਕੀਤੀ ਜਾ ਰਹੀ ਹੈ, ਜਿੱਥੇ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਦੇ ਲੋਕਾਂ 'ਤੇ ਪਾਬੰਦੀ ਹੈ। ਉਥੇ ਮੈਕਸੀਕੋ ਦੀ ਕੰਧ ਨੂੰ ਲੈ ਕੇ ਵਿਰੋਧ ਵਿਚਾਲੇ ਅਮਰੀਕਾ 'ਚ ਕਰੀਬ 1 ਮਹੀਨੇ ਤੋਂ ਸ਼ੱਟਡਾਊਨ ਹੈ, ਜਿਸ ਨਾਲ ਲੱਖ ਲੋਕ ਸੰਕਟ 'ਚ ਹਨ।
ਸਰਕਾਰੀ ਕੰਮਕਾਜ ਠੱਪ ਹੋਣ ਕਾਰਨ ਲੱਖਾਂ ਲੋਕਾਂ ਨੂੰ ਤਨਖਾਹ ਨਹੀਂ ਮਿਲ ਪਾ ਰਿਹਾ ਹੈ। ਇਸ ਵਿਚਾਲੇ ਟਰੰਪ ਨੇ ਐਤਵਾਰ ਨੂੰ ਅਮਰੀਕੀ ਸਰਕਾਰ 'ਚ ਜਾਰੀ ਕੰਮਕਾਜ ਬੰਦੀ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਲਈ 5.7 ਅਰਬ ਡਾਲਰ ਦੇ ਅਨੁਦਾਨ ਦੇ ਬਦਲੇ ਗੈਰ-ਕਾਨੂੰਨੀ ਰੂਪ ਨਾਲ ਦੇਸ਼ 'ਚ ਰਹਿ ਰਹੇ ਕਰੀਬ 7 ਲੱਖ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਸੁਰੱਖਿਆ ਦੇਣ ਦਾ ਪ੍ਰਸਤਾਵ ਦਿੱਤਾ ਸੀ। ਹਾਲਾਂਕਿ ਡੈਮੋਕ੍ਰੇਟ ਨੇ ਇਸ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਇਹ ਪ੍ਰਸਤਾਵ ਚਰਚਾ ਸ਼ੁਰੂ ਕਰਨ ਦੇ ਲਾਇਕ ਵੀ ਨਹੀਂ ਹੈ। ਦੱਸ ਦਈਏ ਕਿ ਐੱਲ. ਜੀ. ਬੀ. ਟੀ. ਭਾਈਚਾਰੇ ਨੂੰ ਸਮਰਥਨ ਨੂੰ ਲੈ ਕੇ ਲੇਡੀ ਗਾਗਾ ਆਪਣਾ ਆਵਾਜ਼ ਚੁੱਕਦੀ ਰਹੀ ਹੈ।