ਮੁਸਲਮਾਨਾਂ ''ਤੇ ਹਮਲੇ ਨੂੰ ਲੈ ਕੇ ਲੇਬਰ ਪਾਰਟੀ ਦੇ ਐਮ.ਪੀ. ਨੇ ਭਾਰਤ ਦੀ ਕੀਤੀ ਅਲੋਚਨਾ

07/14/2019 5:36:38 PM

ਲੰਡਨ (ਭਾਸ਼ਾ)- ਬ੍ਰਿਟੇਨ ਦੀ ਸ਼ੈਡੋ ਕੈਬਨਿਟ ਦੇ ਇਕ ਮੰਤਰੀ ਨੇ ਮੁਸਲਮਾਨਾਂ 'ਤੇ ਹੋ ਰਹੇ ਕਥਿਤ ਹਿੰਸਕ ਹਮਲਿਆਂ ਲਈ ਭਾਰਤ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਬ੍ਰਿਟਿਸ਼ ਸਰਕਾਰ ਨੂੰ ਇਸ 'ਤੇ ਨੋਟਿਸ ਲੈਣਾ ਚਾਹੀਦਾ ਹੈ ਅਤੇ ਬੇਹਦ ਚਿੰਤਾਜਨਕ ਸਥਿਤੀ ਦੇ ਵਿਸ਼ੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ। ਲੇਸਿਸਟਰ ਸਾਊਤ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੌਨਥਨ ਐਸ਼ਵਰਥ ਨੇ ਪਿਛਲੇ ਹਫਤੇ ਵਿਦੇਸ਼ ਮੰਤਰੀ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਜੇਰੇਮੀ ਹੰਟ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਦੇ ਸੰਸਦ ਖੇਤਰ ਵਿਚ ਰਹਿਣ ਵਾਲੇ ਕਈ ਲੋਕਾਂ ਨੇ ਚਿੰਤਾ ਜਤਾਈ ਹੈ ਕਿ ਭਾਰਤ ਸਰਕਾਰ ਇਸ ਮੁੱਦੇ 'ਤੇ ਭਰਪੂਰ ਕਦਮ ਨਹੀਂ ਚੁੱਕ ਰਹੀ ਹੈ। ਐਸ਼ਵਰਥ ਨੇ ਕਿਹਾ ਕਿ ਮੇਰੇ ਸੰਸਦ ਖੇਤਰ ਵਿਚ ਮੁਸਲਮਾਨਾਂ ਨੇ ਭਾਰਤ ਵਿਚ ਮੁਸਲਿਮ ਭਾਈਚਾਰੇ ਦੇ ਨਾਲ ਹੋ ਰਹੀ ਹਿੰਸਾ ਦੇ ਵਿਸ਼ੇ 'ਤੇ ਮੇਰੇ ਨਾਲ ਸੰਪਰਕ ਕੀਤਾ ਹੈ।

ਹੰਟ ਤੋਂ ਇਸ ਗੰਭੀਰ ਮੁੱਦੇ 'ਤੇ ਨੋਟਿਸ ਲੈਣ ਅਤੇ ਇਸ 'ਤੇ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਸ਼ੈਡੋ ਕੈਬਨਿਟ ਵਿਚ ਸਿਹਤ ਮੰਤਰੀ ਐਸ਼ਵਰਥ ਨੇ ਕਿਹਾ ਕਿ ਭਾਰਤ ਵਿਚ ਹਾਲਾਤ ਕਾਫੀ ਚਿੰਤਾਜਨਕ ਹਨ, ਉਥੋਂ ਧਾਰਮਿਕ ਤੌਰ 'ਤੇ ਪ੍ਰੇਰਿਤ ਕਤਲਾਂ, ਕੁੱਟਮਾਰ, ਦੰਗੇ, ਭੇਦਭਾਵ, ਤੋੜਭੰਨ ਦੀਆਂ ਖਬਰਾਂ ਆ ਰਹੀਆਂ ਹਨ ਅਤੇ ਉਥੇ ਧਰਮ ਦਾ ਪਾਲਨ ਕਰਨ ਦੇ ਅਧਿਕਾਰ ਤੋਂ ਵਾਂਝੇ ਕਰਨ ਵਰਗੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਸੰਸਦੀ ਖੇਤਰ ਦੇ ਲੋਕ ਚਿੰਤਤ ਹਨ ਕਿ ਭਾਰਤ ਸਰਕਾਰ ਉਥੋਂ ਮੁਸਲਮਾਨਾਂ 'ਤੇ ਹੋ ਰਹੇ ਹਮਲਿਆਂ ਦੇ ਸਬੰਧ ਵਿਚ ਢੁੱਕਵੀਂ ਕਾਰਵਾਈ ਨਹੀਂ ਕਰ ਰਹੀ ਹੈ।

Sunny Mehra

This news is Content Editor Sunny Mehra