ਕੁਵੈਤ 'ਚ ਕ੍ਰੈਡਿਟ ਕਾਰਡ ਚੋਰੀ ਕਰਨ ਦੇ ਦੋਸ਼ 'ਚ ਭਾਰਤੀ ਸ਼ਖਸ ਗ੍ਰਿਫਤਾਰ

06/14/2019 4:22:15 PM

ਦੁਬਈ (ਭਾਸ਼ਾ)— ਕੁਵੈਤ ਵਿਚ ਇਕ ਭਾਰਤੀ ਨਾਗਰਿਕ ਨੂੰ ਇੱਥੇ ਇਕ ਮਹਿਲਾ ਦਾ ਕ੍ਰੈਡਿਟ ਕਾਰਡ ਚੋਰੀ ਕਰਨ ਅਤੇ ਉਸ ਦੀ ਗਲਤ ਵਰਤੋਂ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਮੁਬਾਰਕ ਅਲ-ਕਬੀਰ ਪੁਲਸ ਥਾਣੇ ਵਿਚ ਸਬੰਧਤ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਬਾਅਦ ਅਣਪਛਾਤੇ ਭਾਰਤੀ ਵਿਅਕਤੀ ਨੂੰ ਅਪਰਾਧਿਕ ਜਾਂਚ ਵਿਭਾਗ ਨੇ ਕਰਮੀਆਂ ਨੇ ਗ੍ਰਿਫਤਾਰ ਕੀਤਾ। 

ਮੀਡੀਆ ਰਿਪਰੋਟ ਮੁਤਾਬਕ ਅਪਰਾਧ ਸ਼ਾਖਾ ਦੇ ਕਰਮੀਆਂ ਨੇ ਉਨ੍ਹਾਂ ਦੁਕਾਨਾਂ ਵਿਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਨੂੰ ਦੇਖਿਆ, ਜਿੱਥੋਂ ਸ਼ੱਕੀ ਨੇ ਚੋਰੀ ਕੀਤੇ ਗਏ ਕਾਰਡ ਨਾਲ ਖਰੀਦਦਾਰੀ ਕੀਤੀ ਸੀ। ਉਸ ਦੇ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ।

Vandana

This news is Content Editor Vandana