ਈਰਾਨੀ ਪੁਲਸ ਦੀ ਹਿਰਾਸਤ ’ਚ ਮਾਰੀ ਗਈ ਮਹਿਸਾ ਅਮੀਨੀ ਨੂੰ ਮਰਨ ਉਪਰੰਤ ਮਨੁੱਖੀ ਅਧਿਕਾਰ ਪੁਰਸਕਾਰ

10/20/2023 12:54:05 PM

ਸਟ੍ਰਾਸਬਰਗ (ਭਾਸ਼ਾ)- ਕੁਰਦਿਸ਼-ਈਰਾਨੀ ਔਰਤ ਮਹਿਸਾ ਅਮੀਨੀ ਨੂੰ ਮਰਨ ਉਪਰੰਤ ਯੂਰਪੀਅਨ ਯੂਨੀਅਨ ਦੇ ਚੋਟੀ ਦੇ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅਮੀਨੀ (22) ਦੀ ਪਿਛਲੇ ਸਾਲ ਈਰਾਨ ਵਿਚ ਪੁਲਸ ਹਿਰਾਸਤ ਵਿਚ ਮੌਤ ਹੋ ਗਈ ਸੀ ਅਤੇ ਇਸ ਘਟਨਾ ਤੋਂ ਬਾਅਦ ਦੇਸ਼ ਦੇ ਰੂੜੀਵਾਦੀ ਇਸਲਾਮੀ ਧਰਮ ਤੰਤਰ ਦੇ ਖਿਲਾਫ ਦੁਨੀਆ ਭਰ ਵਿਚ ਵਿਰੋਧ-ਪ੍ਰਦਰਸ਼ਨ ਹੋਏ ਸਨ। ਯੂਰਪੀਅਨ ਯੂਨੀਅਨ ਦੇ ਇਸ ਪੁਰਸਕਾਰ ਦਾ ਨਾਮ ਅਸੰਤੁਸ਼ਟ ਸੋਵੀਅਤ ਨੇਤਾ ਆਂਦ੍ਰੇਈ ਸਖਾਰੋਵ ਦੇ ਨਾਂ ’ਤੇ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ: ਕੈਨੇਡੀਅਨ ਵਿਦੇਸ਼ ਮੰਤਰੀ ਦਾ ਦਾਅਵਾ, ਨਿੱਝਰ ਦੇ ਕਤਲ ਸਬੰਧੀ ਭਾਰਤੀ ਅਧਿਕਾਰੀਆਂ ਨੂੰ ਪੇਸ਼ ਕੀਤੇ ਸਨ ਸਬੂਤ

ਇਸ ਪੁਰਸਕਾਰ ਦੀ ਸ਼ੁਰੂਆਤ 1988 ਵਿੱਚ ਮਨੁੱਖੀ ਅਧਿਕਾਰਾਂ ਅਤੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਵਿਅਕਤੀਆਂ ਜਾਂ ਸਮੂਹਾਂ ਨੂੰ ਸਨਮਾਨਿਤ ਕਰਨ ਲਈ ਕੀਤੀ ਗਈ ਸੀ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸਖਾਰੋਵ ਦਾ 1989 ਵਿੱਚ ਦਿਹਾਂਤ ਹੋ ਗਿਆ ਸੀ। ਇਸ ਸਾਲ ਇਸ ਪੁਰਸਕਾਰ ਦੇ ਦਾਅਵੇਦਾਰਾਂ ਵਿੱਚ ਵਿਲਮਾ ਨੁਨੇਜ਼ ਡੀ ਐਸਕੋਰਸੀਆ ਅਤੇ ਰੋਮਨ ਕੈਥੋਲਿਕ ਬਿਸ਼ਪ ਰੋਲਾਂਡੋ ਅਲਵਾਰੇਜ਼ ਸ਼ਾਮਲ ਸਨ, ਜਿਨ੍ਹਾਂ ਨੇ ਨਿਕਾਰਾਗੁਆ ਵਿੱਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸੰਘਰਸ਼ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਪੋਲੈਂਡ, ਅਲ ਸਲਵਾਡੋਰ ਅਤੇ ਅਮਰੀਕਾ ਦੀਆਂ ਤਿੰਨ ਮਾਵਾਂ ਵੀ ਸ਼ਾਮਲ ਸਨ ਜੋ “ਮੁਫ਼ਤ, ਸੁਰੱਖਿਅਤ ਅਤੇ ਕਾਨੂੰਨੀ ਗਰਭਪਾਤ” ਦੀ ਲੜਾਈ ਦੀ ਅਗਵਾਈ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲਿਆਂ ਲਈ ਵੱਡੀ ਮੁਸੀਬਤ, ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਹੁਣ ਲੰਮਾ ਪੈਂਡਾ ਕਰਨਾ ਪਵੇਗਾ ਤੈਅ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry